ਕਾਰਤਿਕ ਪੋਪਲੀ ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ‘ਚ ਖੁਦਕੁਸ਼ੀ ਵੱਲ ਇਸ਼ਾਰਾ

kartik/nawanpunjab.com

ਚੰਡੀਗੜ੍ਹ, 5 ਜੂਲਾਈ, ਬਿਊਰੋ- ਪੰਜਾਬ ਦੇ ਸੀਨੀਅਰ ਆਈਏਐਸ ਸੰਜੇ ਪੋਪਲੀ ਦੇ ਪੁੱਤਰ ਕਾਰਤਿਕ ਪੋਪਲੀ ਦੀ ਮੌਤ ਕਤਲ ਨਹੀਂ ਸਗੋਂ ਖੁਦਕੁਸ਼ੀ ਜਾਪਦੀ ਹੈ। 25 ਜੂਨ ਨੂੰ ਕਾਰਤਿਕ ਦੀ ਚੰਡੀਗੜ੍ਹ ਦੇ ਸੈਕਟਰ 11 ਸਥਿਤ ਘਰ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਇਸ ਨੂੰ ਕਤਲ ਦੱਸਿਆ ਸੀ ਪਰ ਕਾਰਤਿਕ ਪੋਪਲੀ (26) ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਖੁਦਕੁਸ਼ੀ ਵੱਲ ਇਸ਼ਾਰਾ ਕਰ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿਰ ਵਿੱਚ ਲੱਗੀ ਗੋਲੀ ‘ਆਤਮਘਾਤੀ’ ਜਾਪਦੀ ਹੈ। ਕਾਰਤਿਕ ਲਾਅ ਗ੍ਰੈਜੂਏਟ ਸੀ ਅਤੇ ਜੁਡੀਸ਼ਰੀ ਦੀ ਤਿਆਰੀ ਕਰ ਰਿਹਾ ਸੀ। ਉਹ ਪੋਪਲੀ ਜੋੜੇ ਦਾ ਇਕਲੌਤਾ ਪੁੱਤਰ ਸੀ। ਰਿਮਾਂਡ ਦੌਰਾਨ ਸੰਜੇ ਪੋਪਲੀ ਨੂੰ ਰਿਕਵਰੀ ਲਈ ਪੰਜਾਬ ਵਿਜੀਲੈਂਸ ਦੇ ਘਰ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਕਰੀਬ 1.45 ਵਜੇ ਘਰ ਦੀ ਪਹਿਲੀ ਮੰਜ਼ਿਲ ‘ਤੇ ਗੋਲੀ ਚੱਲ ਗਈ।ਕਾਰਤਿਕ ਪੋਪਲੀ ਸੋਫੇ ‘ਤੇ ਮਰਿਆ ਹੋਇਆ ਪਿਆ ਸੀ। ਸੰਜੇ ਪੋਪਲੀ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਫੜੇ ਗਿਆ ਹੈ। ਉਹ ਇਸ ਸਮੇਂ ਪੰਜਾਬ ਦੀ ਜੇਲ੍ਹ ਵਿੱਚ ਹੈ।

ਸੰਜੇ ਪੋਪਲੀ ਦੀ ਪਤਨੀ ਨੇ ਦੋਸ਼ ਲਾਇਆ ਸੀ ਕਿ ਉਸ ਦੇ ਪੁੱਤਰ ਨੂੰ ਪੰਜਾਬ ਵਿਜੀਲੈਂਸ ਅਧਿਕਾਰੀਆਂ ਨੇ ਮਾਰਿਆ ਹੈ। 27 ਜੂਨ ਨੂੰ ਪੀਜੀਆਈ ਵਿੱਚ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਗਿਆ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਕਾਰਤਿਕ ਦਾ ਪੋਸਟਮਾਰਟਮ ਕੀਤਾ ਗਿਆ ਸੀ।ਪੋਸਟਮਾਰਟਮ ਰਿਪੋਰਟ ‘ਚ ਮੱਥੇ ‘ਤੇ ਲੱਗੀ ਗੋਲੀ ਦੇ ਜ਼ਖ਼ਮ ਦਾ ਆਕਾਰ, ਜ਼ਖ਼ਮ ਵਾਲੀ ਥਾਂ ‘ਤੇ ਮੌਜੂਦ ਗੰਨ ਪਾਊਡਰ, ਮ੍ਰਿਤਕ ਦੇ ਖੱਬੇ ਹੱਥ ਦੀ ਜਾਂਚ, ਗੋਲੀ ਦੀ ਦਿਸ਼ਾ ਆਦਿ ਦੀ ਜਾਂਚ ਕਰਨ ਤੋਂ ਬਾਅਦ ਇਸ ਨੂੰ ਖ਼ੁਦਕੁਸ਼ੀ ਘੋਸ਼ਿਤ ਕੀਤਾ ਗਿਆ ਹੈ।ਕਾਰਤਿਕ ਦੀ 7.65 ਐਮਐਮ ਦੀ ਪਿਸਤੌਲ ਨਾਲ ਗੋਲੀ ਲੱਗਣ ਨਾਲ ਮੌਤ ਹੋ ਗਈ। ਇਹ ਉਸ ਦੇ ਪਿਤਾ ਦਾ ਲਾਇਸੰਸੀ ਪਿਸਤੌਲ ਸੀ, ਜਿਸ ਨੂੰ ਵਿਜੀਲੈਂਸ ਨੇ ਮੁੱਢਲੀ ਛਾਪੇਮਾਰੀ ਦੌਰਾਨ ਆਪਣੇ ਕਬਜ਼ੇ ਵਿੱਚ ਲਏ ਬਿਨਾਂ ਹੀ ਪਰਿਵਾਰ ਨੂੰ ਦੇ ਦਿੱਤਾ ਸੀ। ਇਹ ਪਿਸਤੌਲ ਅਤੇ ਗੋਲੀ ਦਾ ਖੋਲ ਚੰਡੀਗੜ੍ਹ ਪੁਲੀਸ ਨੇ ਫੋਰੈਂਸਿਕ ਸਾਇੰਸ ਲੈਬ ਵਿੱਚ ਬੈਲਿਸਟਿਕ ਜਾਂਚ ਲਈ ਦਿੱਤਾ ਹੈ।

Leave a Reply

Your email address will not be published. Required fields are marked *