ICC ਨੇ ਚੁਣੀ 2024 ਦੀ ਬੈਸਟ ਵਨਡੇ ਟੀਮ

ਨਵੀਂ ਦਿੱਲੀ : ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਸ਼ੁੱਕਰਵਾਰ ਨੂੰ ਦੁਨੀਆ ਭਰ ਦੇ ਬਿਹਤਰੀਨ ਖਿਡਾਰੀਆਂ ਦੀ ਮੌਜੂਦਗੀ ਵਾਲੀ ਆਈਸੀਸੀ ਮੈਨਸ ਵਨਡੇ ਟੀਮ ਆਫ ਦਿ ਈਅਰ 2024 ਦਾ ਐਲਾਨ ਕੀਤਾ। ਇਸ ਟੀਮ ‘ਚ ਚਾਰ ਦੇਸ਼ਾਂ ਦੇ ਖਿਡਾਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ।

ਟੀਮ ਦੀ ਕਪਤਾਨੀ ਸ੍ਰੀਲੰਕਾ ਦੇ ਕਪਤਾਨ ਚਰਿਥ ਅਸਲੰਕਾ ਨੂੰ ਸੌਂਪੀ ਗਈ ਹੈ। ਪਿਛਲੇ ਸਾਲ ਵਨਡੇ ‘ਚ ਅਸਲੰਕਾ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਸੀ। ਉਨ੍ਹਾਂ 16 ਵਨਡੇ ‘ਚ 50.2 ਦੀ ਔਸਤ ਨਾਲ 605 ਦੌੜਾਂ ਬਣਾਈਆਂ ਸਨ। ਇਸ ਦੌਰਾਨ ਅਸਲੰਕਾ ਨੇ ਇਕ ਸੈਂਕੜਾ ਤੇ ਚਾਰ ਅਰਧ-ਸੈਂਕੜੇ ਵੀ ਜੜੇ ਸਨ।

ਆਈਸੀਸੀ ਮੈਨਸ ਵਨਡੇ ਟੀਮ ਆਫ ਦਿ ਈਅਰ 2024

ਚਰਿਥ ਅਸਲੰਕਾ (ਕਪਤਾਨ) (ਸ੍ਰੀਲੰਕਾ), ਸੈਮ ਅਯੁਬ (ਪਾਕਿਸਤਾਨ), ਰਹਿਮ ਰਮਾਨੁੱਲਾਹ ਗੁਰਬਾਜ (ਅਫਗਾਨਿਸਤਾਨ), ਪਥੁਮ ਨਿਸਾਂਕਾ (ਸ੍ਰੀਲੰਕਾ), ਕੁਸਲ ਮੈਂਡਿਸ (ਵਿਕੇਟਕੀਪਰ) (ਸ੍ਰੀਲੰਕਾ), ਸ਼ੇਰਫੇਨ ਰਦਰਫੋਰਡ (ਵੈਸਟਇੰਡੀਜ਼), ਅਜਮਤੁੱਲ੍ਹਾ ਉਮਰਜਈ ( ਅਫਗਾਨਿਸਤਾਨ), ਵਾਨਿੰਦੁ ਹਸਰੰਗਾ (ਸ੍ਰੀਲੰਕਾ), ਸ਼ਾਹੀਨ ਸ਼ਾਹ ਅਫਰੀਦੀ (ਪਾਕਿਸਤਾਨ), ਹਾਰਿਸ ਰਊਫ (ਪਾਕਿਸਤਾਨ), ਏਐੱਮ ਗਜਨਫਰ (ਅਫ਼ਗਾਨਿਸਤਾਨ)।

Leave a Reply

Your email address will not be published. Required fields are marked *