ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ (Diljit Dosanjh) ਦੀ ਨਵੀਂ ਚਰਚਿਤ ਫਿਲਮ ‘ਪੰਜਾਬ 95’ ਅਗਲੇ ਹਫ਼ਤੇ 7 ਫਰਵਰੀ ਨੂੰ ਸਿਰਫ਼ ਕੌਮਾਂਤਰੀ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਖ਼ੁਦ ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਦਿਲਜੀਤ ਨੇ ਲਿਖਿਆ ਹੈ- ਫੁੱਲ ਮੂਵੀ, ਨੋ ਕੱਟ। ਫਿਲਮ ਮਸ਼ਹੂਰ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ (Jaswant Singh Khalra) ਦੇ ਜੀਵਨ ‘ਤੇ ਆਧਾਰਤ ਹੈ।
ਇਸ ਫਿਲਮ ਨੂੰ ਰਿਲੀਜ਼ ਲਈ ਤਕਰੀਬ ਇਕ ਸਾਲ ਦਾ ਇਤੰਜ਼ਾਰ ਕਰਨਾ ਪਿਆ। ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਨੇ ਪਹਿਲਾਂ ਫਿਲਮ ‘ਚ 120 ਕੱਟ ਲਾਉਣ ਦੀ ਮੰਗ ਕੀਤੀ ਸੀ ਜਿਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਦਿਲਜੀਤ ਦੀ ਪੋਸਟ ਤੋਂ ਸਪੱਸ਼ਟ ਹੈ ਕਿ ਫਿਲਮ ਨੂੰ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਕੀਤਾ ਜਾ ਰਿਹਾ ਹੈ।