ਜਲੰਧਰ: ਜਲੰਧਰ ‘ਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਟੀਮ ਦਾ ਲਾਰੈਂਸ ਗੈਂਗ ਨਾਲ ਮੁਕਾਬਲਾ ਹੋਇਆ ਜਿਸ ‘ਚ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਲਾਰੈਂਸ ਗੈਂਗ ਦੇ ਗੁਰਗੇ ਦਿਓਲ ਨਗਰ ਨੇੜੇ ਲੁਕੇ ਹੋਏ ਹਨ। ਦਿਓਲ ਨਗਰ ‘ਚ ਆਹਮੋ-ਸਾਹਮਣੇ ਲੜਾਈ ਹੋਈ। ਦੱਸਿਆ ਜਾ ਰਿਹਾ ਹੈ ਕਿ ਇਕ ਗੈਂਗਸਟਰ ਨੂੰ ਵੀ ਗੋਲੀ ਲੱਗੀ ਹੈ ਅਤੇ ਇਸ ਸਮੇਂ ਭਾਰੀ ਪੁਲਿਸ ਟੀਮ ਮੌਕੇ ‘ਤੇ ਮੌਜੂਦ ਹੈ। ਇਹ ਘਟਨਾ ਦਿਓਲ ਨਗਰ ਵਿਸ਼ਵਕਰਮਾ ਮੰਦਰ ਨੇੜੇ ਵਾਪਰੀ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਫਾਇਰਿੰਗ ਵਿੱਚ ਇੱਕ ਦੋਸ਼ੀ ਨੂੰ ਗੋਲੀ ਲੱਗੀ, ਜਦੋਂ ਕਿ ਦੂਜੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਪਾਰਟੀ ਨੇ ਗੈਂਗਸਟਰਾਂ ਦੇ ਕਬਜ਼ੇ ‘ਚੋਂ 4 ਗੈਰ-ਕਾਨੂੰਨੀ ਹਥਿਆਰ, ਕਈ ਜ਼ਿੰਦਾ ਕਾਰਤੂਸ ਅਤੇ ਇੱਕ ਕਾਰ ਜ਼ਬਤ ਕੀਤੀ ਹੈ।
Encounter In Jalandhar: ਜਲੰਧਰ ‘ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ, ਦੋਨੋਂ ਪਾਸਿਓਂ ਚੱਲੀਆਂ ਗੋਲੀਆਂ, ਬਿਸ਼ਨੋਈ- ਬਰਾੜ ਗੈਂਗ ਦੇ 2 ਗੁਰਗੇ ਗ੍ਰਿਫ਼ਤਾਰ
