ਜਲੰਧਰ- ਮਾਣਯੋਗ ਡਾਇਰੈਕਟਰ ਜਨਰਲ ਪੁਲਸ, ਪੰਜਾਬ ਜੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ਼੍ਰੀ ਐੱਮ. ਐੱਫ਼. ਫਾਰੂਕੀ, ਆਈ. ਪੀ. ਐੱਸ. ਵਧੀਕ ਡਾਇਰੈਕਟਰ ਜਨਰਲ ਪੁਲਸ, ਸਟੇਟ ਆਰਮਡ ਪੁਲਸ ਜਲੰਧਰ ਜੀ ਵੱਲੋਂ ਪੰਜਾਬ ਆਰਮਡ ਵਿੰਗ ਵਿੱਚ ਤਾਇਨਾਤ 73 ਸਬ-ਇੰਸਪਕਟਰ ਰੈਂਕ ਦੇ ਕਰਮਚਾਰੀਆਂ ਨੂੰ ਇੰਸਪੈਕਟਰ ਰੈਂਕ, 162 ਏ. ਐੱਸ. ਆਈ. ਰੈਂਕ ਦੇ ਕਰਮਚਾਰੀਆਂ ਨੂੰ ਸਬ-ਇੰਸਪੈਕਟਰ ਰੈਂਕ, 325 ਮੁੱਖ ਸਿਪਾਹੀ ਰੈਂਕ ਦੇ ਕਰਮਚਾਰੀਆਂ ਨੂੰ ਏ. ਐੱਸ. ਆਈ. ਰੈਂਕ ਅਤੇ 88 ਸਿਪਾਹੀ ਰੈਂਕ ਦੇ ਕਰਮਚਾਰੀਆਂ ਨੂੰ ਮੁੱਖ ਸਿਪਾਹੀ ਰੈਂਕ ‘ਤੇ ਤਰੱਕੀਆਂ ਦੇ ਕੇ ਨਵੇਂ ਸਾਲ ਦਾ ਤੋਹਫੇ ਵੱਜੋਂ ਨਿਵਾਜ਼ਿਆ ਗਿਆ।
ਜਿਸ ਨਾਲ ਕਰਮਚਾਰੀਆਂ ਵਿੱਚ ਬਹੁਤ ਉਤਸ਼ਾਹ ਪਾਇਆ ਗਿਆ ਅਤੇ ਉਨ੍ਹਾਂ ਦਾ ਮਨੋਬਲ ਉੱਚਾ ਹੋਇਆ ਹੈ। ਇਸ ਤਰ੍ਹਾਂ ਭੱਵਿਖ ਵਿੱਚ ਉਹ ਪੰਜਾਬ ਦੀ ਅਮਨ ਅਤੇ ਕਾਨੂੰਨ ਵਿਵਸਥਾ ਬਣਾਉਏ ਰੱਖਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।