ਪੰਜਾਬ ‘ਚ ਗੈਂਗਸਟਰ ਦਾ ਐਨਕਾਊਂਟਰ! ਪੁਲਸ ਦੀ ਗੱਡੀ ‘ਤੇ ਕੀਤੇ ਫਾਇਰ ਤਾਂ…

ਖਰੜ: ਖਰੜ ਸਦਰ ਪੁਲਸ ਏਰੀਏ ਦੇ ਪਿੰਡ ਸਿੰਬਲ ਮਾਜਰਾ ਅਤੇ ਰੁੜਕੀ ਪੁਖਤਾ ਵਿਚਕਾਰ ਪੁਲਸ ਨੇ ਇੱਕ ਗੈਂਗਸਟਰ ਦਾ ਐਨਕਾਊਂਟਰ ਕੀਤਾ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਲੁਧਿਆਣਾ ਵੱਜੋਂ ਹੋਈ ਹੈ। ਇਸ ਮੌਕੇ ਐੱਸ. ਪੀ. ਸੌਰਵ ਜਿੰਦਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੁੱਝ ਦਿਨ ਪਹਿਲਾਂ ਚਾਰ ਵਿਅਕਤੀਆਂ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਹਦੇ ਕੋਲ ਕਾਰ ਖੋਹੀ ਸੀ।

ਇਸ ਦੌਰਾਨ ਤਿੰਨ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇੱਕ ਵਿਅਕਤੀ ਭੁਪਿੰਦਰ ਨੂੰ ਅੱਜ ਦੁਪਹਿਰ ਜਦੋਂ ਪੁਲਸ ਵਲੋਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਨੇ ਮੋਟਰਸਾਈਕਲ ‘ਤੇ ਹੀ ਐੱਸ. ਐੱਚ. ਓ. ਗੱਬਰ ਸਿੰਘ ਦੀ ਗੱਡੀ ‘ਤੇ ਫਾਇਰ ਕਰ ਦਿੱਤੇ।

ਪੁਲਸ ਨੇ ਵੀ ਜਵਾਬੀ ਕਾਰਵਾਈ ਦੌਰਾਨ ਫਾਇਰਿੰਗ ਕੀਤੀ ਅਤੇ ਗੈਂਗਸਟਰ ਦੀ ਲੱਤ ‘ਚ ਗੋਲੀ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਡੀ. ਐੱਸ. ਪੀ. ਖਰੜ ਕਰਨ ਸਿੰਘ ਸੰਧੂ ਥਾਣਾ ਸਦਰ ਅਤੇ ਐੱਸ. ਐੱਚ. ਓ. ਅਮਰਿੰਦਰ ਸਿੰਘ ਸਿੱਧੂ ਮੌਜੂਦ ਸਨ।

Leave a Reply

Your email address will not be published. Required fields are marked *