ਬੀ. ਐੱਸ. ਐੱਫ. ਨੇ ਰਾਜਾਤਾਲ ਦੇ ਇਲਾਕੇ ’ਚ ਫਿਰ ਫੜਿਆ ਡਰੋਨ

ਅੰਮ੍ਰਿਤਸਰ-ਮੈਦਾਨੀ ਇਲਾਕਿਆਂ ਦੇ ਨਾਲ-ਨਾਲ ਸਰਹੱਦੀ ਪੇਂਡੂ ਖੇਤਰਾਂ ਵਿਚ ਵੀ ਸੰਘਣੀ ਧੁੰਦ ਪੈ ਰਹੀ ਹੈ ਅਤੇ ਤਾਪਮਾਨ ਵੀ ਤਿੰਨ ਤੋਂ ਚਾਰ ਡਿਗਰੀ ਜਾਂ ਇਸ ਤੋਂ ਵੀ ਹੇਠਾਂ ਜਾ ਚੁੱਕਾ ਹੈ, ਜਿਸ ਦਾ ਫਾਇਦਾ ਉਠਾਉਂਦੇ ਹੋਏ ਭਾਰਤ ਅਤੇ ਪਾਕਿਸਤਾਨ ਵਿਚ ਸਰਗਰਮ ਸਮੱਗਲਰਾਂ ਨੇ ਹੁਣ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ ਜੋ ਅੱਠ ਤੋਂ ਦਸ ਕਿਲੋ ਜਾਂ ਇਸ ਤੋਂ ਵੀ ਵੱਧ ਭਾਰ ਚੁੱਕਣ ਦੇ ਸਮਰੱਥ ਹਨ।

ਬੀ. ਐੱਸ. ਐੱਫ. ਵੱਲੋਂ ਜਾਰੀ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਲ 2024 ਦੌਰਾਨ ਬੀ. ਐੱਸ. ਐੱਫ. ਵੱਲੋਂ ਵੱਖ-ਵੱਖ ਖੇਤਰਾਂ ਵਿਚ 284 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 1420 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਸਥਿਤੀ ਇਹ ਹੈ ਕਿ 31 ਦਸੰਬਰ 2024 ਨੂੰ ਵੀ ਸਮੱਗਲਰਾਂ ਵੱਲੋਂ ਵੱਡੇ ਡਰੋਨ ਉਡਾਏ ਗਏ ਸਨ ਅਤੇ ਸਰਹੱਦੀ ਪਿੰਡ ਰਾਜਾਤਾਲ ਵਿਚ ਵੱਡੇ ਡਰੋਨ ਫੜੇ ਗਏ ਸਨ ਜੋ ਕਿ ਏ. ਡੀ. ਐੱਸ. ਸਿਸਟਮ ਕਾਰਨ ਹੇਠਾਂ ਡਿੱਗ ਗਏ ਸਨ, ਜਦਕਿ 2 ਜਨਵਰੀ 2025 ਨੂੰ ਵੀ ਇਸੇ ਰਾਜਾਤਾਲ ਇਲਾਕੇ ਵਿਚ ਇੱਕ ਮਿੰਨੀ ਪਾਕਿਸਤਾਨੀ ਡਰੋਨ ਫੜਿਆ ਗਿਆ ਹੈ, ਹਾਲਾਂਕਿ ਉਸ ਨਾਲ ਹੈਰੋਇਨ ਦੀ ਕੋਈ ਖੇਪ ਨਹੀਂ ਫੜੀ ਗਈ ਹੈ।

Leave a Reply

Your email address will not be published. Required fields are marked *