ਡਡਵਿੰਡੀ : ਬੀਤੇ ਸਾਲ ‘ਚ ਵੀ ਪਿੰਡ ਡਡਵਿੰਡੀ ਦੇ ਫਾਟਕ ਸਾਹਮਣੇ ਸੁਲਤਾਨਪੁਰ ਲੋਧੀ ਰੋਡ ਦੇ ਡਿਵਾਈਡਰ ‘ਤੇ ਰਿਫਲੈਕਟਰ ਨਾ ਲੱਗਾ ਹੋਣ ਕਾਰਨ ਇਹ ਤੀਸਰਾ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ 12 ਤੋਂ 1 ਵਜੇ ਦੇ ਕਰੀਬ ਇਕ ਆਈ ਟਵੰਟੀ ਚਿੱਟੇ ਰੰਗ ਦੀ ਕਾਰ ਦੇ ਸੁਲਤਾਨਪੁਰ ਲੋਧੀ ਰੋਡ ‘ਤੇ ਬਣੇ ਡਿਵਾਈਡਰ ‘ਤੇ ਚੜ੍ਹਨ ਨਾਲ ਇਕ ਹੋਰ ਹਾਦਸਾ ਵਾਪਰਿਆ ਹੈ ਜਿਸ ਵਿਚ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਇਹ ਤਾਂ ਸਚਾਈ ਸਾਹਮਣੇ ਆਉਣ ‘ਤੇ ਹੀ ਪਤਾ ਲੱਗੇਗਾ ਕਿਉਂਕਿ ਹਾਦਸੇ ਨਾਲ ਸਬੰਧਿਤ ਲੋਕ ਸਭ ਕੁਝ ਦੱਸਣ ਤੋਂ ਇਨਕਾਰ ਕਰ ਰਹੇ ਹਨ ਤੇ ਹਾਦਸੇ ਤੋਂ ਤੁਰੰਤ ਬਾਅਦ ਗੱਡੀ ਦੀਆਂ ਨੰਬਰ ਪਲੇਟਾਂ ਵੀ ਲਾਹ ਲਈਆਂ ਗਈਆਂ ਹਨ ਜਿਸ ਨਾਲ ਗੱਡੀ ਦੇ ਮਾਲਕ ਪਤਾ ਲਗਾਇਆ ਜਾ ਸਕੇ। ਜਾਣਕਾਰੀ ਅਨੁਸਾਰ ਇਹ ਆਈ ਟਵੰਟੀ ਕਾਰ ਆਰਸੀਐੱਫ ਦੇ ਨੌਜਵਾਨਾਂ ਦੀ ਹੈ।
Terrible Accident : ਰਿਫਲੈਕਟਰ ਨਾ ਹੋਣ ਕਾਰਨ ਡਡਵਿੰਡੀ-ਤਾਸ਼ਪੁਰ ਮੋੜ ‘ਤੇ ਵਾਪਰਿਆ ਤੀਜਾ ਭਿਆਨਕ ਹਾਦਸਾ
