ਅਣਗਿਣਤ ਪ੍ਰਸੰਸਕਾਂ ਦੇ ‘ਦਿਲ ਲੁੱਟ ਕੇ’ ਸਮਾਪਤ ਹੋਇਆ ਦਿਲਜੀਤ ਦੋਸਾਂਝ ਦਾ ‘Dil-Luminati India Tour’

ਨਵੀਂ ਦਿੱਲੀ, ਪੰਜਾਬੀ ਗੀਤ-ਸੰਗੀਤ ਸਦਕਾ ਆਲਮੀ ਸਟਾਰ ਬਣੇ ਦਿਲਜੀਤ ਦੋਸਾਂਝ ਨੇ ਆਪਣੇ ਸਫਲ ‘ਦਿਲ-ਲੁਮਿਨਾਤੀ ਇੰਡੀਆ ਟੂਰ’ ਦਾ ਲੁਧਿਆਣਾ ਵਿੱਚ ਸ਼ਾਨਦਾਰ ਸਮਾਪਨ ਕੀਤਾ। ਉਸ ਨੇ ਆਪਣੇ ਸ਼ਹਿਰ ਲੁਧਿਆਣਾ ਵਿਚ ਨਵੇਂ ਸਾਲ ਦੇ ਮੌਕੇ ਆਪਣੇ ਟੂਰ ਦੇ ਗ੍ਰੈਂਡ ਫਿਨਾਲੇ (grand finale) ਰਾਹੀਂ ਆਪਣੇ ਸੈਂਕੜੇ ਪ੍ਰਸੰਸਕਾਂ ਤੇ ਦਰਸ਼ਕਾਂ ਨੂੰ ਝੂਮਣ ਲਾਇਆ ਤੇ ਉਨ੍ਹਾਂ ਦੇ ਦਿਲ ਮੋਹ ਲਏ।

ਮੰਗਲਵਾਰ ਰਾਤ ਨੂੰ ਨਵੇਂ ਸਾਲ ਦੀ ਸ਼ਾਮ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University – PAU) ਦੇ ਮੈਦਾਨ ਵਿੱਚ ਹੋਏ ਗਾਇਕ ਦੇ ਟੂਰ ਦੇ ਆਖ਼ਰੀ ਸ਼ੋਅ ਨੇ ਉਸ ਦੇ ਦੋ ਮਹੀਨਿਆਂ ਦੇ ਦੇਸ਼ ਵਿਆਪੀ ਟ੍ਰੈਕ ਨੂੰ ਸਿਖਰ ਉਤੇ ਪਹੁੰਚਾ ਦਿੱਤਾ। ਇਹ ਟੂਰ 26 ਅਕਤੂਬਰ ਨੂੰ ਨਵੀਂ ਦਿੱਲੀ ਤੋਂ ਸ਼ੁਰੂ ਹੋਇਆ ਸੀ।

ਦਿਲਜੀਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਪੇਜ ‘ਤੇ ਲੁਧਿਆਣਾ ਕੰਸਰਟ ਤੋਂ ਵੀਡੀਓਜ਼ ਦੀ ਇੱਕ ਲੜੀ ਸਾਂਝੀ ਕੀਤੀ ਹੈ। ਇਸ ਵੀਡੀਓ ਦੀ ਕੈਪਸ਼ਨ ਵਿਚ ਉਸ ਨੇ ਲਿਖਿਆ ਹੈ, “VIBE CHECK KAR. ਨਵੇਂ ਸਾਲ ਦੀਆਂ ਮੁਬਾਰਕਾਂ ਦੋਸਤੋ। ਇਹ ਮੇਰਾ ਸ਼ਹਿਰ ਲੁਧਿਆਣਾ ਐ। ਦਿਲ-ਲੁਮਿਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਇਸ ਤੋਂ ਵੱਡਾ ਨਹੀਂ ਹੋ ਸਕਦਾ।” ਇਸ ਕਲਿੱਪ ਵਿੱਚ ਭੀੜ ਉਸਦੇ ਚਾਰਟਬਸਟਰ ਟਰੈਕ “G.O.A.T.” ‘ਤੇ ਮਸਤੀ ਵਿਚ ਨੱਚਦੀ ਦਿਖਾਈ ਦੇ ਰਹੀ ਹੈ।

Leave a Reply

Your email address will not be published. Required fields are marked *