ਟਾਂਡਾ ਉੜਮੁੜ – ਨਵੇਂ ਸਾਲ ਦੀ ਚੜ੍ਹਦੀ ਸਵੇਰ ਸਮੇਂ ਹੀ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਦੇ ਪਿੰਡ ਮੂਨਕਾਂ ਨੇੜੇ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਦੌਰਾਨ ਇਕ ਕਾਰ ਦੇ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਉਣ ਕਾਰਨ ਯੂ. ਪੀ. ਤੋਂ ਕਸ਼ਮੀਰ ਜਾ ਰਹੇ ਆਲਟੋ ਕਾਰ ਸਵਾਰ ਫਲਾਂ ਦੇ ਦੋ ਵਪਾਰੀ ਗੰਭੀਰ ਜ਼ਖ਼ਮੀ ਹੋ ਗਏ।
ਇਹ ਹਾਦਸਾ ਸਵੇਰੇ ਕਰੀਬ 7.30 ਵਜੇ ਉਸ ਸਮੇਂ ਵਾਪਰਿਆ ਜਦੋਂ ਆਲਟੋ ਕਾਰ ਚਾਲਕ ਦੇ ਸੰਤੁਲਨ ਖੋਹ ਜਾਣ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾਂ ਟਕਰਾਈ ਅਤੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਉਸ ‘ਚ ਸਵਾਰ ਕਾਰ ਚਾਲਕ ਤਾਰਿਕ ਅਹਿਮਦ ਪੁੱਤਰ ਅਬਦੁੱਲਾ ਅਹਿਮਦ ਅਤੇ ਰਿਆਜ਼ ਅਹਿਮਦ ਦੋਵੇਂ ਨਿਵਾਸੀ ਕਸ਼ਮੀਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ 108 ਨੰਬਰ ਐਮਬੂਲੈਂਸ ਰਾਹੀਂ ਦੋਹਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਇਕ ਕਾਰ ਸਵਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਸਬੰਧੀ ਪੁਲਸ ਵੱਲੋਂ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।