ਗੁਰਦਾਸਪੁਰ, 19 ਜੁਲਾਈ (ਦਲਜੀਤ ਸਿੰਘ)- ਪੰਜਾਬ ਦੇ ਸਾਬਕਾ ਕਾਂਗਰਸ ਦੇ ਪ੍ਰਧਾਨ ਅਤੇ ਮੌਜੂਦਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ’ਚ ਉਨ੍ਹਾਂ ਨੇ ਇਹ ਸਪੱਸ਼ਟ ਕਿਹਾ ਕਿ ਮੈਂ 2022 ਵਿੱਚ ਕੇਂਦਰ ਤੋਂ ਮੁੱਕਤ ਹੋ ਕੇ ਪੰਜਾਬ ਵਿੱਚ ਆ ਕੇ ਲੋਕਾਂ ਦੀ ਸੇਵਾ ਕਰਨੀ ਹੈ। ਇਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹ ਪੰਜਾਬ ਵਿੱਚ ਚੋਣ ਲੜਨਗੇ ਤਾਂ ਹੀ ਉਹ ਲੋਕਾਂ ਵਿੱਚ ਇਸ ਸਮੇਂ ਜ਼ਿਆਦਾ ਵਿਚਰ ਰਹੇ ਹਨ। ਕੁੱਲ ਹਿੰਦ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੇ ਨਿਰਦੇਸ਼ਾ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਪ੍ਰਤਾਪ ਸਿੰਘ ਬਾਜਵਾ ਆਪਸ ਵਿੱਚ ਗਿਲਵੇ ਸ਼ਿਕਵੇ ਭੁੱਲਾ ਕੇ ਇੱਕ ਜੁੱਟ ਹੋ ਗਏ ਹਨ। ਉੱਧਰ ਨਵਨਿਯੁਕਤ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਥਾਪੇ ਗਏ ਹਨ।
ਦੱਸ ਦੇਈਏ ਕਿ ਟਿਕਟਾਂ ਦੀ ਵੰਡ ਭਾਵੇਂ ਕਾਂਗਰਸ ਹਾਈਕਮਾਨ ਨੇ ਦੇਣੀ ਹੈ ਪਰ ਮਾਝੇ ਵਿੱਚ ਬਣਿਆ ਹੋਇਆ ਕਾਂਗਰਸ ਦਾ ਧੜਾ ਕਿਸ ਕਰਵਟ ਬੈਠਦਾ ਹੈ। ਪ੍ਰਤਾਪ ਸਿੰਘ ਬਾਜਵਾ ਜੋ ਬਹੁਤ ਸੀਨੀਅਰ ਕਾਂਗਰਸੀ ਲੀਡਰ ਹਨ ਅਤੇ ਅੱਤਵਾਦ ਦੇ ਸਮੇਂ ਉਨ੍ਹਾਂ ਦੇ ਪਿਤਾ ਜੀ ਸ਼ਹੀਦ ਹੋਏ ਸਨ। ਪ੍ਰਤਾਪ ਸਿੰਘ ਬਾਜਵਾ ’ਤੇ ਵੀ 2 ਵਾਰ ਜਾਨੋਂ ਮਾਰਨ ਦਾ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਪਰ ਫਿਰ ਵੀ ਉਨ੍ਹਾਂ ਕਾਂਗਰਸ ਦਾ ਲੜ ਨਹੀਂ ਛੱਡਿਆ। ਇਸੇ ਕਰਕੇ ਹੁਣ ਦੇਖੋ 2022 ਵਿੱਚ ਪੰਜਾਬ ਦੀ ਸੇਵਾ ਕਰਨ ਲਈ ਤੱਤਪਰ ਹਨ ਤਾਂ ਊਠ ਕਿਸ ਘੜੀ ਬੈਠਦਾ ਹੈ ਇਸਦਾ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ, ਕਿਉਂਕਿ ਕਾਂਗਰਸ ਵਿੱਚ ਧੜੇਬਾਜ਼ੀ ਹੋਣ ਕਰਕੇ ਇਸ ਨੂੰ ਮੁੜ ਸੁਰਜੀਤ ਕਰਨਾ, ਇਹ ਕਿਸੇ ਨਵੇਂ ਲੀਡਰ ਦਾ ਕਰਤੱਵ ਨਹੀਂ ਹੈ।