ਚੰਡੀਗੜ੍ਹ : ਖਾਣ-ਪੀਣ ਲਈ ਜਾਣੇ ਜਾਂਦੇ ਹਰਿਆਣਾ ਤੇ ਚੰਡੀਗੜ੍ਹ ‘ਚ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਔਰਤਾਂ ‘ਚ ਅਨੀਮੀਆ ਦੇ ਮਾਮਲੇ ਘੱਟ ਨਹੀਂ ਹੋ ਰਹੇ ਹਨ। ਸੂਬੇ ਦੀਆਂ 60.4 ਫੀਸਦੀ ਔਰਤਾਂ ਤੇ ਚੰਡੀਗੜ੍ਹ ਦੀਆਂ 60.3 ਫੀਸਦੀ ਔਰਤਾਂ ਅਨੀਮੀਆ ਤੋਂ ਪੀੜਤ ਹਨ। ਇਨ੍ਹਾਂ ਔਰਤਾਂ ‘ਚ ਸਿਹਤਮੰਦ ਲਾਲ ਰਕਤਾਣੂਆਂ ਦੀ ਕਮੀ ਹੈ। ਇਹ ਅੰਕੜੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਰਾਜ ਸਭਾ ਵਿੱਚ ਪੇਸ਼ ਕੀਤੀ ਗਈ ਰਿਪੋਰਟ ਵਿੱਚ ਸਾਹਮਣੇ ਆਏ ਹਨ।
ਪੰਜਾਬ, ਹਿਮਾਚਲ ਨਾਲੋਂ ਜ਼ਿਆਦਾ ਹਰਿਆਣਾ ਤੇ ਚੰਡੀਗੜ੍ਹ ਦੀਆਂ ਔਰਤਾਂ ਅਨੀਮੀਆ ਤੋਂ ਪੀੜਤ
