ਪੰਜਸ਼ੀਰ ’ਚ ਤਾਲਿਬਾਨ ਅਤੇ ਨਾਰਦਨ ਅਲਾਇੰਸ ਵਿਚਾਲੇ ਛਿੜੀ ਜੰਗ, 30 ਤਾਲਿਬਾਨੀ ਢੇਰ

punjsira/nawanpunjab.com

ਇੰਟਰਨੈਸ਼ਨਲ ਡੈਸਕ,  23 ਅਗਸਤ (ਦਲਜੀਤ ਸਿੰਘ)- ਤਾਲਿਬਾਨ ਦਾ ਅਫ਼ਗਾਨਿਸਤਾਨ ਦੇ ਲਗਭਗ ਹਰ ਹਿੱਸੇ ’ਤੇ ਕਬਜ਼ਾ ਹੋ ਚੁੱਕਾ ਹੈ ਪਰ ਪੰਜਸ਼ੀਰ ਘਾਟੀ ’ਚ ਉਹ ਅਜੇ ਵੀ ਕਬਜ਼ਾ ਨਹੀਂ ਕਰ ਪਾਇਆ ਹੈ। ਰਿਪੋਰਟਾਂ ਮੁਤਾਬਕ ਪੰਜਸ਼ੀਰ ਘਾਟੀ ’ਚ ਤਾਲਿਬਾਨ ਦੇ ਲੜਾਕਿਆਂ ਅਤੇ ਨਾਰਦਨ ਅਲਾਇੰਸ ਵਿਚਾਲੇ ਜ਼ਬਰਦਸਤ ਲੜਾਈ ਛਿੜ ਗਈ ਹੈ। ਦੱਸਿਆ ਗਿਆ ਹੈ ਕਿ ਬਗਲਾਨ ਸੂਬੇ ਦੀ ਕਾਸ਼ਨਾਬਾਦ ਘਾਟੀ ’ਚ 20 ਬੱਚਿਆਂ ਨੂੰ ਬੰਧਕ ਬਣਾ ਲਿਆ ਹੈ ਅਤੇ ਨਾਰਦਨ ਅਲਾਇੰਸ ਦੇ ਸਾਰੇ ਲੜਾਕਿਆਂ ਨੂੰ ਸਰੈਂਡਰ ਕਰਨ ਨੂੰ ਕਿਹਾ। ਇਸ ਖੇਤਰ ’ਚ ਤਾਲਿਬਾਨ ਦੇ ਲੜਾਕੇ ਅੱਗੇ ਵੱਧਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਨ੍ਹਾਂ ਨੂੰ ਅਹਿਮਦ ਸ਼ਾਹ ਮਸੂਦ ਦੇ ਲੜਾਕਿਆਂ ਤੋਂ ਸਖ਼ਤ ਟੱਕਰ ਮਿਲ ਰਹੀ ਹੈ। ਬਗਲਾਨ ਸੂਬੇ ਦੇ ਤਿੰਨ ਜ਼ਿਿਲ੍ਹਆਂ ’ਚ ਹਾਰਣ ਦੇ ਬਾਅਦ ਤਾਲਿਬਾਨ ਨੇ ਫਿਰ ਤੋਂ ਜੰਗ ਛੇੜੀ ਹੈ। ਬਗਲਾਨ ਸੂਬੇ ਦੇ ਬਾਨੂੰ ਅਤੇ ਅੰਦ੍ਰਾਬ ’ਚ ਤਾਲਿਬਾਨ ਨੇ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ।

ਜਵਾਬੀ ਕਾਰਵਾਈ ’ਚ ਇਥੇ ਤਾਲਿਬਾਨ ਦੇ 11 ਅੱਤਵਾਦੀ ਢੇਰ ਹੋ ਚੁੱਕੇ ਹਨ ਅਤੇ 7 ਨੂੰ ਬੰਧਕ ਬਣਾ ਲਿਆ ਗਿਆ ਹੈ। ਇਸ ਦੇ ਇਲਾਵਾ ਕਪਿਸਾ ਇਲਾਕੇ ’ਚ ਵੀ 19 ਤਾਲਿਬਾਨੀ ਮਾਰੇ ਗਏ ਹਨ। ਉਧਰ ਅਹਿਮਦ ਮਸੂਦ ਨੇ ਕਿਹਾ ਕਿ ਪੰਜਸ਼ੀਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਤਾਲਿਬਾਨ ਨੂੰ ਕਰਾਰਾ ਜਵਾਬ ਦੇਣਗੇ ਅਤੇ ਸਾਡੇ ਲੜਾਕੇ ਪਿੱਛੇ ਨਹੀਂ ਹੱਟਣਗੇ। ਸਾਡੇ ਕੋਲ ਵੱਡੀ ਮਾਤਰਾ ’ਚ ਗੋਲਾ-ਬਾਰੂਦ ਅਤੇ ਹਥਿਆਰ ਹਨ। ਉਨ੍ਹਾਂ ਨੇ ਕਿਹਾ ਕਿ ਕਈ ਲੋਕ ਸਾਡੇ ਨਾਲ ਜੁੜੇ ਹੋਏ ਹਨ। ਫ਼ੌਜ ਦੇ ਕਈ ਜਵਾਨ ਵੀ ਸਾਡੇ ਨਾਲ ਹਨ, ਜੋ ਹਥਿਆਰ ਪਾਉਣ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਦੂਜੇ ਦੇਸ਼ਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *