ਮੋਗਾ : ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਅੰਦਰ ਪੈਂਦੇ ਪਿੰਡ ਮਹਿਰੋ ਵਿਖੇ ਕਬੱਡੀ ਟੂਰਨਾਮੈਂਟ ਤੇ ਪਿੰਡ ਦੇ ਸਕੂਲ ਦੇ ਗਰਾਊਂਡ ਨੂੰ ਪੁਲਿਸ ਭਾਰੀ ਫੋਰਸ ਨਾਲ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਮਹਿਰੋ ਦੇ ਨੌਜਵਾਨਾਂ ਵੱਲੋਂ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ ਨੀਟਾ ਦਿਓਲ ਇਸ ਪਿੰਡ ਮਹਿਰੋ ਦਾ ਜਮਪਾਲ ਹੈ ਤੇ ਉਹ ਜਮਾਨਤ ਉੱਪਰ ਬਾਹਰ ਆਇਆ ਹੋਇਆ ਹੈ, ਇਸ ਕਰਕੇ ਪੁਲਿਸ ਵੱਲੋਂ ਸਾਰੇ ਪਿੰਡ ਨੂੰ ਜਾਂਦੇ ਰਸਤਿਆਂ ‘ਤੇ ਬੈਰੀਕੇਟ ਲਗਾ ਕੇ ਨਾਕਾਬੰਦੀ ਕੀਤੀ ਗਈ।
ਮੌਕੇ ਪਹੁੰਚੇ ਐਸਪੀ ਕਰਾਈਮ ਸੰਦੀਪ ਵਡੇਰਾ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ ਕੋਈ ਮਾੜੀ ਘਟਨਾ ਨਾ ਵਾਪਰ ਜਾਵੇ ਇਸ ਕਰਕੇ ਪੁਲਿਸ ਵੱਲੋਂ ਲੋਕਾਂ ਦੀ ਹਿਫ਼ਾਜ਼ਤ ਲਈ ਨਿਗਰਾਨੀ ਕੀਤੀ ਜਾ ਰਹੀ ਹੈ ਉਹਨਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਮੁਸੀਬਤ ਆਉਂਦੀ ਹੈ ਤਾਂ ਉਹ ਉਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹਨ।