ਮੁੱਲਾਂਪੁਰ ਦਾਖਾ- ਬੁੱਢੇ ਨਾਲੇ ਦਾ ਮਸਲਾ ਭਖਿਆ ਹੋਇਆ ਹੈ। ਕੈਂਸਰ ਵਰਗੀਆਂ ਬਿਮਾਰੀਆਂ ਕਿਸੇ ਦੇ ਘਰ ਵੀ ਆ ਸਕਦੀਆਂ ਹਨ, ਬੱਚਿਆਂ ਦੇ ਭਵਿੱਖ ਲਈ ਇਸ ਮਸਲੇ ਦੇ ਹੱਲ ਲਈ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਅੱਜ ਬੁੱਢਾ ਨਾਲਾ ਪੂਰਨ ਲਈ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸੇ ਤਹਿਤ ਹੀ MP ਦੀ ਚੋਣ ਲੜ ਚੁੱਕੇ ਸਮਾਜਸੇਵੀ ਟੀਟੂ ਬਾਣੀਏ ਨੇ ਵੀ ਅੱਜ ਇਕੱਠੇ ਹੋਣ ਦੀ ਅਪੀਲ ਕੀਤੀ ਹੈ, ਇਸ ਦੇ ਮੱਦੇਨਜ਼ਰ ਦਾਖਾ ਪੁਲਸ ਨੇ ਟੀਟੂ ਬਾਣੀਆ ਨੂੰ ਦੇਰ ਰਾਤ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਜੇ ਤੱਕ ਵੀ ਉਹ ਪੁਲਸ ਹਿਰਾਸਤ ਵਿਚ ਹੈ।
ਦੱਸ ਦਈਏ ਕਿ ਅੱਜ ਦੇ ਇਕੱਠ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ ‘ਤੇ ਵੱਡੀ ਗਿਣਤੀ ਵਿਚ ਪੁਲਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਇਸ ਸਭ ਕਾਰਨ ਲੋਕਾਂ ਨੂੰ ਵੀ ਟ੍ਰੈਫ਼ਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ।