ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮਾਮਲੇ ਵਿਚ ਬੰਬੀਹਾ ਗੈਂਗ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੂੰ ਚੈਲੰਜ ਕੀਤਾ ਹੈ। ਦਰਅਸਲ ਬੰਬੀਹਾ ਗਰੁੱਪ ਨੇ ਫੇਸਬੁੱਕ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਗੋਲਡੀ ਬਰਾੜ ਨੂੰ ਪੰਜਾਬ ਆ ਕੇ ਗੱਲ ਕਰਨ ਦਾ ਚੈਲੰਜ ਕੀਤਾ ਗਿਆ ਹੈ। ਕਿਹਾ ਗਿਆ ਹੈ ਕਿ ਜੇਕਰ ਗੋਲਡੀ ਬਰਾੜ ਵਿਚ ਦਮ ਹੈ ਤਾਂ ਉਹ ਪੰਜਾਬ ਆ ਕੇ ਗੱਲ ਕਰੇ ਵਿਦੇਸ਼ ਬੈਠ ਕੇ ਗੱਲਾਂ ਨਾ ਕਰੇ। ਬੰਬੀਹਾ ਗਰੁੱਪ ਨੇ ਕਿਹਾ ਕਿ ਹੈ ਕਿ ਅਸੀਂ ਮੂਸੇਵਾਲਾ ਦੇ ਕਤਲ ਦਾ ਬਦਲਾ ਲਵਾਂਗੇ।
ਮੂਸੇਵਾਲਾ ਦਾ ਸਾਡੇ ਨਾਲ ਕੋਈ ਲਿੰਕ ਨਹੀਂ ਸੀ ਪਰ ਬੇਕਸੂਰ ਮੂਸੇਵਾਲਾ ਨੂੰ ਮਾਰ ਕੇ ਉਸ ਨੂੰ ਬੰਬੀਹਾ ਗੈਂਗ ਦਾ ਦੱਸ ਕੇ ਗੋਲਡੀ ਬਰਾੜ ਨੇ ਜਿਹੜੀ ਸਾਜ਼ਿਸ਼ ਰਚੀ ਹੈ, ਉਸ ਦਾ ਭੁਗਤਾਨ ਕਰਨਾ ਪਵੇਗਾ। ਬੰਬੀਹਾ ਗੈਂਗ ਨੇ ਸ਼ਰੇਆਮ ਗੋਲਡੀ ਬਰਾੜ ਨੂੰ ਪੰਜਾਬ ਆਉਣ ਦਾ ਚੈਲੰਜ ਕੀਤਾ ਹੈ।