ਲੁਧਿਆਣਾ- ਸਥਾਨਕ ਰਾਹੋਂ ਰੋਡ ਸਥਿਤ ਪਿੰਡ ‘ਚ ਖੁਦਾਈ ਦੌਰਾਨ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਥਾਣਾ ਮਿਹਰਬਾਨ ਦੀ ਪੁਲਸ ਮੌਕੇ ‘ਤੇ ਜਾਂਚ ਲਈ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗ੍ਰੇਨੇਡ ਹੈ, ਜੋ ਕਿ ਕਾਫੀ ਪੁਰਾਣਾ ਹੈ ਅਤੇ ਉਸ ‘ਤੇ ਜੰਗ ਲੱਗਾ ਹੋਇਆ ਹੈ।
ਫਿਲਹਾਲ ਪੁਲਸ ਨੇ ਸਾਵਧਾਨੀ ਵਰਤਦੇ ਹੋਏ ਬੰਬ ਦੇ ਆਸ-ਪਾਸ ਮਿੱਟੀ ਦੀਆਂ ਬੋਰੀਆਂ ਰਖਵਾ ਦਿੱਤੀਆਂ ਹਨ।
ਲੁਧਿਆਣਾ ‘ਚ ਬੰਬ ਮਿਲਣ ਦੀ ਸੂਚਨਾ, ਮੌਕੇ ‘ਤੇ ਪੁੱਜੀ ਪੁਲਸ
