ਨਵੀਂ ਦਿੱਲੀ : ਭਾਰਤੀ ਟੀਮ ਦੇ ਟਾਪ ਆਰਡਰ ਬੱਲੇਬਾਜ਼ ਸ਼ੁਭਮਨ ਗਿੱਲ ਅੰਗੂਠੇ ਦੀ ਸੱਟ ਤੋਂ ਉਭਰ ਨਹੀਂ ਸਕੇ ਅਤੇ 30 ਨਵੰਬਰ ਤੋਂ ਕੈਨਬਰਾ ਵਿਚ ਸ਼ੁਰੂ ਹੋਣ ਵਾਲੇ ਦੋ ਰੋਜ਼ਾ ਪਿੰਕ ਬਾਲ ਅਭਿਆਸ ਮੈਚ ਤੋਂ ਬਾਹਰ ਹੋ ਗਏ ਹਨ। ਗਿੱਲ ਨੂੰ ਇਹ ਸੱਟ ਪਰਥ ਵਿਚ ਅਭਿਆਸ ਮੈਚ ਦੌਰਾਨ ਲੱਗੀ ਸੀ। ਹਾਲਾਂਕਿ 6 ਦਸੰਬਰ ਤੋਂ ਐਡੀਲੇਡ ‘ਚ ਸ਼ੁਰੂ ਹੋਣ ਵਾਲੇ ਪਿੰਕ ਬਾਲ ਟੈਸਟ ‘ਚ ਖੇਡਣ ਨੂੰ ਲੈ ਕੇ ਅਜੇ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਦਰਅਸਲ ਬੀਸੀਸੀਆਈ ਸੂਤਰਾਂ ਮੁਤਾਬਿਕ ਗਿੱਲ ਪੂਰੀ ਤਰ੍ਹਾਂ ਠੀਕ ਹੋਣ ਤੱਕ ਬੱਲੇਬਾਜ਼ੀ ਨਹੀਂ ਕਰੇਗਾ। ਉਸ ਦੇ ਖੇਡਣ ਦਾ ਸਮਾਂ ਐਡੀਲੇਡ ਟੈਸਟ ਤੋਂ ਠੀਕ ਪਹਿਲਾਂ ਤੈਅ ਕੀਤਾ ਜਾਵੇਗਾ।