ਕੋਲਕਾਤਾ, 4 ਦਸੰਬਰ (ਬਿਊਰੋ)- ਭਾਰਤੀ ਕ੍ਰਿਕਟ ਟੀਮ ਇਸ ਮਹੀਨੇ ਨਿਊਜ਼ੀਲੈਂਡ ਸੀਰੀਜ਼ ਤੋਂ ਬਾਅਦ ਦੱਖਣੀ ਅਫਰੀਕਾ ਦਾ ਦੌਰਾ ਕਰਨ ਵਾਲੀ ਹੈ। ਅਫਰੀਕਾ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਰੂਪ ਦੇ ਫੈਲਣ ਕਾਰਨ, ਇਸ ਦੌਰੇ ਦੀ ਲਗਾਤਾਰ ਚਰਚਾ ਹੋ ਰਹੀ ਸੀ। ਬੀਸੀਸੀਆਈ ਨੇ ਸ਼ਨਿਚਰਵਾਰ ਨੂੰ ਇਕ ਅਹਿਮ ਬੈਠਕ ਵਿਚ ਇਸ ਦੌਰੇ ਨੂੰ ਲੈ ਕੇ ਅਹਿਮ ਫੈਸਲਾ ਲਿਆ। ਬੋਰਡ ਦੇ ਉਪ-ਚੇਅਰਮੈਨ ਜੈ ਸ਼ਾਹ ਨੇ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੀ ਪੁਸ਼ਟੀ ਕੀਤੀ ਹੈ।
ਜੈ ਸ਼ਾਹ ਨੇ ਦੱਸਿਆ ਭਾਰਤੀ ਟੀਮ ਦੱਖਣੀ ਅਫਰੀਕਾ ਦਾ ਦੌਰਾ ਕਰੇਗੀ। ਇੱਥੇ ਟੀਮ ਇੰਡੀਆ ਤਿੰਨ ਟੈਸਟ ਮੈਚ ਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਖੇਡੇਗੀ। ਚਾਰ ਮੈਚਾਂ ਦੀ ਟੀ-20 ਸੀਰੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਸੀਰੀਜ਼ ਬਾਅਦ ‘ਚ ਖੇਡੀ ਜਾਵੇਗੀ।