ਰਾਜਪੁਰਾ : ਕਿਸਾਨ ਜਥੇਬੰਦੀਆਂ ਵੱਲੋਂ ਛੇ ਦਸੰਬਰ ਨੂੰ ਤਜਵੀਜ਼ਸ਼ੁਦਾ ਦਿੱਲੀ ਕੂਚ ਦੇ ਮੱਦੇਨਜ਼ਰ ਮੰਗਲਵਾਰ ਨੂੰ ਪੁਲਿਸ ਸ਼ੰਭੂ ਬਾਰਡਰ ’ਤੇ ਬਣੀ ਕੰਕਰੀਟ ਦੀ ਕੰਧ ਤੋੜਨ ਲਈ ਪੁੱਜੀ। ਇਸ ਨਾਲ ਪੰਜਾਬ ’ਚ ਕਿਸਾਨ ਜਥੇਬੰਦੀਆਂ ’ਚ ਹਲਚਲ ਵਧ ਗਈ। ਉਨ੍ਹਾਂ ਨੇ ਕੰਧ ਨੇੜੇ ਜਾਣ ਦਾ ਯਤਨ ਕੀਤਾ, ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਪੁਲਿਸ ਸੁਪਰਡੈਂਟ ਸੁਰਿੰਦਰ ਭੌਰੀਆ ਨੇ ਦੱਸਿਆ ਕਿ ਇਹ ਟ੍ਰਾਇਲ ਸੀ। ਬਾਰਡਰ ਖੋਲ੍ਹਣ ਦੇ ਹੁਕਮ ਅਜੇ ਨਹੀਂ ਮਿਲੇ। ਜੇਕਰ ਕਿਸਾਨਾਂ ਨੂੰ ਦਿੱਲੀ ਜਾਣ ਲਈ ਰਸਤਾ ਦੇਣਾ ਪਿਆ ਤਾਂ ਉਸ ਦੀ ਕੀ ਵਿਵਸਥਾ ਰਹੇਗੀ, ਇਸ ਲਈ ਟ੍ਰਾਇਲ ਕੀਤਾ ਗਿਆ ਸੀ ਕਿ ਬਾਰਡਰ ਨੂੰ ਚਾਰ ਫੁੱਟ ਤੱਕ ਖੋਲ੍ਹ ਦਿੱਤਾ ਜਾਵੇ ਜਾਂ ਫੀ ਪੌੜ੍ਹੀ ਲਗਾਈ ਜਾਵੇ।
ਓਧਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਗ਼ੈਰ ਟਰੈਕਟਰ ਦੇ ਪੈਦਲ ਹੀ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾ ਚੁੱਕੀ ਹੈ। ਕਿਸਾਨਾਂ ਨੇ ਛੇ ਦਸੰਬਰ ਨੂੰ ਪੈਦਲ ਹੀ ਦਿੱਲੀ ਕੂਚ ਦਾ ਐਲਾਨ ਕੀਤਾ ਹੋਇਆ ਹੈ। ਪ੍ਰਸ਼ਾਸਨ ਨੇ ਆਪਣੇ ਪੱਧਰ ’ਤੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਬੈਟਕ ਰੱਖੀ ਗਈ ਸੀ, ਪਰ ਬਾਅਦ ’ਚ ਉਹ ਰੱਦ ਕਰ ਦਿੱਤੀ ਗਈ।