Hardik Pandya ਬਣੇ ਨੰਬਰ -1 ਆਲਰਾਊਂਡਰ, ICC Rankings ‘ਚ ਤਿਲਕ ਵਰਮਾ ਨੂੰ ਵੀ ਬੰਪਰ ਫਾਇਦਾ

ਨਵੀਂ ਦਿੱਲੀ : ( ICC T20I Rankings ) ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਨੇ ਇੱਕ ਵਾਰ ਫਿਰ ICC T20I ਆਲਰਾਊਂਡਰ ਰੈਂਕਿੰਗ ਵਿੱਚ ਪਹਿਲਾਂ ਸਥਾਨ ਹਾਸਲ ਕਰ ਲਿਆ ਹੈ। ਹਾਰਦਿਕ ਪਾਂਡਿਆ ਨੇ ਲਿਆਮ ਲਿਵਿੰਗਸਟਨ ਨੂੰ ਹਰਾ ਕੇ ਨੰਬਰ-1 ਦਾ ਟੈਗ ਹਾਸਲ ਕੀਤਾ।

ਉਸ ਤੋਂ ਇਲਾਵਾ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਟਾਪ-10 ‘ਚ ਐਂਟਰੀ ਕੀਤੀ। ਤਿਲਕ ਵਰਮਾ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਟੀ-20 ਅੰਤਰਰਾਸ਼ਟਰੀ ਸੀਰੀਜ਼ ‘ਚ ਲਗਾਤਾਰ ਦੋ ਸੈਂਕੜੇ ਲਗਾਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੈਂਕਿੰਗ ‘ਚ ਵੱਡਾ ਫਾਇਦਾ ਮਿਲਿਆ ਹੈ। ਤਿਲਕ ਵਰਮਾ ਨੇ 69 ਸਥਾਨਾਂ ਦੀ ਵੱਡੀ ਛਾਲ ਮਾਰੀ ਹੈ।

ICC Rankings : Hardik Pandya ਬਣੇ ਨੰਬਰ-1 T20I ਆਲਰਾਊਂਡਰ

ਦਰਅਸਲ ਹਾਰਦਿਕ ਪਾਂਡਿਆ ਨੇ ਇੰਗਲੈਂਡ ਦੇ ਲਿਆਮ ਲਿਵਿੰਗਸਟੋਨ ਤੇ ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੂੰ ਪਛਾੜ ਕੇ ਟੀ-20 ਆਈ ਹਰਫ਼ਨਮੌਲਾ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਹਾਰਦਿਕ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੀ ਗਈ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ ਬੱਲੇ ਤੇ ਗੇਂਦ ਦੋਵਾਂ ਨਾਲ ਅਹਿਮ ਯੋਗਦਾਨ ਪਾਇਆ ਤੇ ਉਸ ਦੇ ਪ੍ਰਦਰਸ਼ਨ ਤੋਂ ਬਾਅਦ ਹੀ ਉਸ ਨੂੰ ਇਹ ਵੱਡਾ ਇਨਾਮ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੇ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ ਦੱਖਣੀ ਅਫ਼ਰੀਕਾ ਨੂੰ 3-1 ਨਾਲ ਹਰਾਇਆ ਸੀ। ਹਾਰਦਿਕ ਪਾਂਡਿਆ ਨੇ ਇਸ ਜਿੱਤ ‘ਚ ਅਹਿਮ ਭੂਮਿਕਾ ਨਿਭਾਈ, ਜਿਸ ਨੇ ਦੂਜੇ ਮੈਚ ‘ਚ ਅਜੇਤੂ 39 ਦੌੜਾਂ ਬਣਾਈਆਂ। ਇਹ ਦੌੜਾਂ ਅਜਿਹੇ ਸਮੇਂ ‘ਚ ਆਈਆਂ ਜਦੋਂ ਟੀਮ ਇੰਡੀਆ ਮੁਸ਼ਕਿਲ ‘ਚ ਸੀ, ਹਾਲਾਂਕਿ ਭਾਰਤ ਇਹ ਮੈਚ ਹਾਰ ਗਿਆ ਸੀ।

ਇਸ ਤੋਂ ਬਾਅਦ ਆਖ਼ਰੀ T20I ਮੈਚ ਵਿੱਚ ਤਿੰਨ ਓਵਰਾਂ ਵਿੱਚ 1/8 ਦੇ ਉਸ ਦੇ ਆਰਥਿਕ ਸਪੈਲ ਨੇ ਭਾਰਤ ਲਈ ਸੀਰੀਜ਼ ਜਿੱਤ ਯਕੀਨੀ ਬਣਾਈ। ਇਸ ਪ੍ਰਦਰਸ਼ਨ ਤੋਂ ਬਾਅਦ ਉਸ ਨੇ ਦੂਜੀ ਵਾਰ ਟੀ-20 ਆਈ ਆਲਰਾਊਂਡਰ ਦਾ ਪਹਿਲਾਂ ਸਥਾਨ ਹਾਸਲ ਕੀਤਾ ਹੈ।

Leave a Reply

Your email address will not be published. Required fields are marked *