ਨਵੀਂ ਦਿੱਲੀ : ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦੀ ਚਰਚਾ ਦੌਰਾਨ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ (Virat Kohli) ਨੇ ਪ੍ਰੇਮਾਨੰਦ ਮਹਾਰਾਜ (Premanand Maharaj) ਦੀ ਪਨਾਹ ਲਈ। ਕੋਹਲੀ ਦੇ ਨਾਲ ਪਤਨੀ ਅਨੁਸ਼ਕਾ ਸ਼ਰਮਾ ਤੇ ਦੋਵੇਂ ਬੱਚੇ ਵਾਮਿਕਾ-ਅਕਾਯ ਵੀ ਨਜ਼ਰ ਆਏ।
ਕੋਹਲੀ ਦੀ ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਹਾਲ ਹੀ ‘ਚ ਸਮਾਪਤ ਹੋਈ ਬਾਰਡਰ-ਗਾਵਸਕਰ ਟਰਾਫੀ ‘ਚ ਵਿਰਾਟ ਕੋਹਲੀ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ। ਅਜਿਹੇ ‘ਚ ਕਿਆਫ਼ੇ ਤੇਜ਼ ਹੋ ਗਏ ਹਨ ਕਿ ਕੋਹਲੀ ਟੈਸਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ।