ਵੈਨਕੂਵਰ, BC Canada Politics: ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀਸੀ) ਵਿੱਚ 19 ਅਕਤੂਬਰ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੋ ਹਲਕਿਆਂ ’ਚ ਜਿੱਤ-ਹਾਰ ਦਾ ਫਰਕ 100 ਵੋਟਾਂ ਤੋਂ ਘੱਟ ਰਹਿਣ ਕਰ ਕੇ ਨਿਯਮਾਂ ਮੁਤਾਬਕ ਦੁਬਾਰਾ ਗਿਣਤੀ ਹੋਈ ਤੇ ਸਰੀ ਗਿਲਫਰਡ ਹਲਕੇ ਦਾ ਪਲੜਾ ਨਿਊ ਡੈਮੋਕਰੈਟਿਕ ਪਾਰਟੀ (NDP) ਦੇ ਹੱਕ ’ਚ ਭਾਰੂ ਹੋਣ ’ਤੇ ਪਾਰਟੀ ਨੇ 47 ਵਿਧਾਇਕਾਂ ਨਾਲ ਸਪਸ਼ਟ ਬਹੁਮਤ ਹਾਸਲ ਕਰ ਲਿਆ ਹੈ।
ਨਿਯਮਾਂ ਮੁਤਾਬਿਕ ਸਪੀਕਰ ਬਿੱਲ ਪਾਸ ਕਰਨ ਮੌਕੇ ਵੋਟ ਨਹੀਂ ਪਾ ਸਕਦਾ। ਅਜਿਹੇ ਮੌਕੇ ਹੁਣ ਐੱਨਡੀਪੀ ਨੂੰ ਬਹੁਮਤ ਨਾਲ ਬਿਲ ਪਾਸ ਕਰਾਉਣ ਲਈ ਕਿਸੇ ਹੋਰ ਵੱਲ ਝਾਕਣਾ ਪਏਗਾ। 2017 ’ਚ ਜੌਹਨ ਹੌਰਗਨ ਦੀ ਸਰਕਾਰ ਮੂਹਰੇ ਵੀ ਇਹੀ ਸਮੱਸਿਆ ਖੜ੍ਹੀ ਹੋਣ ਕਰਕੇ ਉਸਨੂੰ ਗਰੀਨ ਪਾਰਟੀ ਦਾ ਸਮਰਥਨ ਲੈਣਾ ਪਿਆ ਸੀ। ਬਿਲਕੁਲ ਉਵੇਂ ਹੁਣ ਵੀ ਉਹ ਤਵਾਜ਼ਨ ਗਰੀਨ ਦੇ ਹੱਥ ਆ ਗਿਆ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਸਿਆਸਤ ‘ਚ ਆਉਣ ਤੋਂ ਪਹਿਲਾਂ ਨਾਮਵਰ ਵਕੀਲ ਰਹੇ ਡੇਵਿਡ ਈਬੀ ਕਿੰਨੇ ਪੰਜਾਬੀ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦੇਣਗੇ?