ਗਿੱਦੜਬਾਹਾ (ਮੁਕਤਸਰ) : ਗਿੱਦੜਬਾਹਾ ‘ਚ ਕਾਂਗਰਸੀ ਉਮੀਦਵਾਰਾਂ ਅੰਮ੍ਰਿਤਾ ਵੜਿੰਗ ਅਤੇ ਰਾਜਾ ਵੜਿੰਗ ਦੇ ਪੋਸਟਰ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਲਜ਼ਾਮ ਲਾਇਆ ਕਿ ਡਿੰਪੀ ਢਿੱਲੋਂ ਨੇ ਉਨ੍ਹਾਂ ਦੇ ਪੋਸਟਰ ਪਾੜ ਦਿੱਤੇ ਹਨ ਅਤੇ ਆਪਣੇ ਹੀ ਲਾਏ ਹਨ। ਰਾਜਾ ਵੜਿੰਗ ਨੇ ਕਿਹਾ ਕਿ ਅਜਿਹੀਆਂ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ, ਲੋਕ ਪਹਿਲਾਂ ਵੀ ਡਿੰਪੀ ਨੂੰ ਨਕਾਰਦੇ ਰਹੇ ਹਨ। ਅਜਿਹੀਆਂ ਕਾਰਵਾਈਆਂ ਤੋਂ ਕੁਝ ਹਾਸਲ ਨਹੀਂ ਹੋਵੇਗਾ।
ਗਿੱਦੜਬਾਹਾ ‘ਚ ਪਾੜੇ ਅੰਮ੍ਰਿਤਾ ਤੇ ਰਾਜਾ ਵੜਿੰਗ ਦੇ ਪੋਸਟਰ, ਵੜਿੰਗ ਨੇ ਡਿੰਪੀ ਢਿੱਲੋਂ ‘ਤੇ ਲਾਇਆ ਦੋਸ਼
