ਚੰਡੀਗੜ੍ਹ 08 ਨਵੰਬਰ – ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾ ਅਤੇ ਪੈਨਸ਼ਨਰਾ ਦੀਆਂ ਮੰਗਾ ਪ੍ਰਤੀ ਧਾਰੀ ਸ਼ਾਜਸ਼ੀ ਚੁਪ ਦੇ ਖਿਲਾਫ ਹੁਣ ਕੈਬਨਿਟ ਮੰਤਰੀਆਂ ਅਤੇ ਆਪ ਵਿਧਾਇਕਾ ਦੇ ਘਰਾਂ ਅਗੇ ਹੁਣ 09 ਨਵੰਬਰ ਤੋਂ 11 ਨਵੰਬਰ ਤੱਕ ਫੂਕੀਆਂ ਜਾਣਗੀਆਂ ਅਰਥੀਆਂ । ਇਹਨਾਂ ਸ਼ਬਦਾ ਦਾ ਪ੍ਰਗਟਾਵਾ “ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ” ਵੱਲੋਂ ਸਾਂਝਾ ਫਰੰਟ ਦੇ ਕਨਵੀਨਰ ਐਨ.ਕੇ.ਕਲਸੀ ਜੀ ਪ੍ਰਧਾਨਗੀ ਹੇਠ ਕੀਤੀ ਮੀਟਿੰਗ ਉਪਰੰਤ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ , ਸੁਵਿੰਦਰ ਪਾਲ ਸਿੰਘ ਮੋਲੋਵਾਲੀ , ਜਰਮਨਜੀਤ ਸਿੰਘ , ਰਣਜੀਤ ਸਿੰਘ ਰਾਣਵਾ , ਕਰਮ ਸਿੰਘ ਧਨੋਆ , ਬਾਜ ਸਿੰਘ ਖਹਿਰਾ, ਭਜਨ ਸਿੰਘ ਗਿਲ, ਰਤਨ ਸਿੰਘ ਮਜਾਰੀ , ਗਗਨਦੀਪ ਸਿੰਘ ਭੁਲਰ , ਸੁਖਦੇਵ ਸਿੰਘ ਸੈਣੀ , ਹਰਭਜਨ ਸਿੰਘ ਪਿਲਖਣੀ,ਰਾਧੇ ਸ਼ਾਮ,ਜਸਵੀਰ ਸਿੰਘ ਤਲਵਾੜਾ , ਗੁਰਮੇਲ ਮੈਲਡੇ, ਬੋਬਿੰਦਰ ਸਿੰਘ ,ਦਿਗਵਿਜੇ ਪਾਲ , ਸੁਰਜੀਤ ਸਿੰਘ ਗਗੜਾ ਅਤੇ ਸੁਖਵਿੰਦਰ ਸਿੰਘ ਲਵਲੀ ਨੇ ਸਾਂਝਾ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਪੰਜਾਬ ਸਰਕਾਰ ਮੁਲਾਜ਼ਮਾ ਤੇ ਪੈਨਸ਼ਨਰਾ ਦੀਆਂ ਮੰਗਾਂ ਪ੍ਰਤੀ ਬਿਲਕੁਲ ਵੀ ਗਭੀਰ ਨਹੀਂ ਹੈ ਉਲਟਾ ਸਰਕਾਰ ਵਲੋਂ ਸਾਜਿਸ਼ੀ ਚੁਪ ਧਾਰੀ ਹੋਈ ਹੈ । ਪੰਜਾਬ ਕੈਬਨਿਟ ਦੀ 06 ਨਵੰਬਰ ਦੀ ਮੀਟਿੰਗ ਵਿੱਚ ਇਸ ਵਰਗ ਨੂੰ ਕਾਫੀ ਆਸ ਸੀ ਕਿ ਸਰਕਾਰ ਕੁੱਝ ਮੁਲਾਜ਼ਮ / ਪੈਨਸ਼ਨਰ ਪੱਖੀ ਫੈਸਲੇ ਲਵੇਗੀ , ਪ੍ਰੰਤੂ ਇਸ ਮੀਟਿੰਗ ਵਿੱਚ ਸਰਕਾਰ ਨੇ ਵਪਾਰੀ ਵਰਗ ਨੂੰ ਹੀ ਯਕਮੁਸ਼ਤ ਨਿਪਟਾਰਾ ਸਕੀਮ ਤਹਿਤ ਟੈਕਸਾ ਵਿੱਚ ਛੋਟ ਦਿੱਤੀ ਹੈ ਅਤੇ ਤੀਰਥ ਯਾਤਰਾਵਾਂ ਦੇ ਹੀ ਸੁਪਨੇ ਦਿਖਾਏ ਹਨ । ਆਗੂਆਂ ਆਖਿਆ ਕਿ ਮੁਲਾਜ਼ਮਾ / ਪੈਨਸ਼ਨਰਾ ਨੂੰ ਮਹਿਗਾਈ ਭੱਤਾ ਨਾ ਦੇ ਕੇ ਤਨਖਾਹ ਅਤੇ ਪੈਨਸ਼ਨ ਨੂੰ 12 ਪ੍ਰਤੀਸ਼ਤ ਖੋਰਾ ਲਗਾਇਆ ਜਾ ਰਿਹਾ ਹੈ ਅਤੇ ਇਹ ਅਸਮਾਨਤਾ ਲੰਬੇ ਸਮੇਂ ਤੌਂ ਚੱਲ ਰਹੀ ਹੈ । ਇਹ ਵੀ ਪਹਿਲੀ ਵਾਰ ਹੈ ਕਿ ਦਿਵਾਲੀ ਤੇ ਮਹਿਗਾਈ ਭੱਤਾ ਨਾ ਮਿਲੇ ਜਦੋਂਕਿ ਗੁਆਂਢੀ ਸੂਬੇ ਅਤੇ ਚੰਡੀਗੜ ਦੇ ਮੁਲਾਜ਼ਮ ਲੈ ਰਹੇ ਹਨ । ਇਸ ਵਰਗ ਨੂੰ ਤਨਖਾਹ ਕਮਿਸ਼ਨ ਦਾ ਕੋਈ ਬਕਾਇਆ ਨਹੀਂ , ਪੈਨਸ਼ਨਰਾ ਨੂੰ 2.59 ਗੁਣਾਂਕ ਨਹੀਂ , ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਠੰਡੇ ਬਸਤੇ ਵਿੱਚ , ਕੱਚੇ ਮੁਲਾਜ਼ਮ ਕੱਚੇ ਦੇ ਕੱਚੇ , ਮਾਣ ਭੱਤਾ / ਇਨਸੈਂਟਿਵ ਮੁਲਾਜ਼ਮਾ ਤੇ ਘੱਟੋ ਘੱਟ ਉਜਰਤਾਂ ਦਾ ਕਾਨੂੰਨ ਲਾਗੂ ਨਹੀਂ ,ਪੁਰਾਣੀ ਪੈਨਸ਼ਨ ਦਾ ਸਿਰਫ ਕਾਗਜ਼ੀ ਐਲਾਨ ਹੀ ਰਹਿ ਗਿਆ , ਸੋਧਣ ਦੇ ਨਾਂ ਤੇ ਬੰਦ ਕੀਤੇ ਭੱਤੇ ਹੁਣ ਫਰੀਜ ਹੀ ਕਰ ਦਿੱਤੇ ਹਨ , ਪ੍ਰੋਵੇਸ਼ਨ ਪੀਰੀਅਡ ਤੇ ਮੁਲਾਜ਼ਮਾ ਦਾ ਸ਼ੋਸ਼ਣ ਜਾਰੀ , ਕੇਂਦਰੀ ਸਕੇਲ ਵਾਪਸ ਨਹੀਂ ਲਏ ਜਾ ਰਹੇ ਅਤੇ ਵਿਕਾਸ ਦੇ ਨਾਂ ਤੇ 200 ਰੁਪਏ ਜ਼ਜ਼ੀਆ ਟੈਕਸ ਦੀ ਕਟੋਤੀ ਜਾਰੀ ਹੈ । ਆਗੂਆਂ ਆਖਿਆ ਕਿ ਹੁਣ ਤਾਂ ਸਰਕਾਰ ਗਲਬਾਤ ਤੋਂ ਵੀ ਭੱਜ ਗਈ ਹੈ , ਇਸ ਲਈ ਫੈਸਲਾ ਕੀਤਾ ਗਿਆ ਕਿ ਸਰਕਾਰ ਦੇ ਮੁਲਾਜ਼ਮ / ਪੈਨਸ਼ਨਰਜ਼ ਵਿਰੋਧੀ ਵਤੀਰੇ ਖਿਲਾਫ ਪੂਰੇ ਪੰਜਾਬ ਅੰਦਰ ਮਿਤੀ 09 – 10 -11 ਨਵੰਬਰ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ / ਹਲਕਾ ਵਧਾਇਕ ਦੇ ਘੱਰਾਂ ਅੱਗੇ ਪੰਜਾਬ ਦੇ ਮੁੱਖ ਮੰਤਰੀ ਦੇ ਪੁੱਤਲੇ ਫੂਕੇ ਜਾਣਗੇ। ਇਸ ਮੌਕੇ ਰੋਸ ਦਾ ਪ੍ਰਗਟਾਵਾ ਕਾਲੇ ਝੰਡੇ / ਕਾਲੀ ਪੱਗੜ੍ਹੀ/ ਕਾਲੀ ਚੂਨੀ / ਕਾਲੀ ਪੱਟੀ ਆਦਿ ਨਾਲ ਕੀਤਾ ਜਾਵੇਗਾ। ਇਸ ਉਪਰੰਤ ਅਗਲੇ ਤਿੱਖੇ ਐਕਸ਼ਨ ਉਲੀਕਣ ਲਈ ਮਿਤੀ 14 ਨਵੰਬਰ ਨੂੰ 11 .00 ਵਜੇ ਪੈਨਸ਼ਨਰਜ਼ ਭਵਨ ਲੁਧਿਆਣਾ ਵਿੱਖੇ ਮੀਟਿੰਗ ਕੀਤੀ ਜਾਵੇਗੀ। ਇਸ ਮੌਕੇ ਸਾਂਝਾ ਫਰੰਟ ਵਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਕੀਤੀ ਜਾ ਰਹੀ ਕਲਮ ਛੋੜ/ ਕੰਪਿਊਟਰ ਛੋੜ ਹੜਤਾਲ ਦਾ ਵੀ ਸਮਰਥਨ ਕੀਤਾ ਗਿਆ ਅਤੇ ਉਹਨਾਂ ਨੂੰ ਵੀ ਸਾਂਝਾ ਫਰੰਟ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ । ਮੀਟਿੰਗ ਵਿੱਚ ਸਾਂਝਾ ਫਰੰਟ ਦੇ ਉਕਤ ਆਗੂਆਂ ਤੋਂ ਇਲਾਵਾ ਸੁਰਿੰਦਰ ਰਾਮ ਕੁਸਾ, ਧਨਵੰਤ ਸਿੰਘ ਭੱਠਲ , ਕੁਲਵਰਨ ਸਿੰਘ , ਤੀਰਥ ਸਿੰਘ ਬਾਸੀ, ਸੁਰਿੰਦਰ ਪੁਆਰੀ , ਹਰਦੀਪ ਸਿੰਘ ਟੋਡਰਪੁਰ , ਐਨ.ਡੀ.ਤਿਵਾੜੀ , ਕਰਮਜੀਤ ਸਿੰਘ ਬੀਹਲਾ, ਬੀ.ਐਸ.ਸੈਣੀ , ਸ਼ਿਵ ਕੁਮਾਰ ਤਿਵਾੜੀ , ਅਮਰੀਕ ਸਿੰਘ ਕੰਗ,ਹਰਭਜਨ ਸਿੰਘ ਖੂਗੰਰ ਆਦਿ ਆਗੂ ਹਾਜ਼ਰ ਸਨ।
Related Posts
ਮੰਤਰੀ ਹਰਪਾਲ ਚੀਮਾ SDM ਦਫ਼ਤਰ ‘ਚ ਅਚਨਚੇਤ ਚੈਕਿੰਗ, ਗ਼ੈਰ ਹਾਜ਼ਿਰ ਪਾਏ ਗਏ ਤਹਿਸੀਲਦਾਰ
ਦਿੜ੍ਹਬਾ, 30 ਮਾਰਚ (ਬਿਊਰੋ)- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਐਕਸ਼ਨ ‘ਚ ਹਨ। ਅੱਜ ਸਵੇਰੇ…
ਸੋਨੀਆ ਤੇ ਰਾਹੁਲ ਗਾਂਧੀ ਨੂੰ ਕੱਲ੍ਹ ਮਿਲਣਗੇ ਨਵਜੋਤ ਸਿੱਧੂ
ਚੰਡੀਗੜ੍ਹ, 28 ਜੂਨ (ਦਲਜੀਤ ਸਿੰਘ)- ਪੰਜਾਬ ਕਾਂਗਰਸ ਵਿਚ ਚੱਲ ਰਹੇ ਕਲੇਸ਼ ਦਰਮਿਆਨ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਹਾਈਕਮਾਨ ਦਾ…
PSEB Term-II Exam 2022 : ਪੰਜਾਬ ਸਿੱਖਿਆ ਬੋਰਡ ਵੱਲੋਂ ਟਰਮ-2 ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਹੋਣਗੇ 5ਵੀਂ, 8ਵੀਂ, 10ਵੀਂ ਤੇ 12ਵੀਂ ਦੇ ਪੇਪਰ
ਮੋਹਾਲੀ, 5 ਮਾਰਚ (ਬਿਊਰੋ)- ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਅੱਠਵੀਂ, ਦਸਵੀਂ ਤੇ ਬਾਰ੍ਹਵੀਂ ਜਮਾਤ ਨਾਲ ਸਬੰਧਤ ਅਕਾਦਮਿਕ ਸਾਲ 2021-22…