ਪਿੰਡ ਦੇ ਸਕੂਲ ‘ਚ ਵੜਿਆ ਚੀਤਾ, ਗੁਰਦੁਆਰਾ ਸਾਹਿਬ ‘ਚ ਹੋ ਗਈ ਅਨਾਊਂਸਮੈਂਟ

ਤਰਨਤਾਰਨ : ਤਰਨਤਾਰਨ ਦੇ ਪਿੰਡ ਕੰਗ ਵਿਖੇ ਉਸ ਸਮੇਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਹੈ ਕਿ ਇੱਥੇ 2-3 ਦਿਨਾਂ ਤੋਂ ਤੇਂਦੂਆ ਜਾਂ ਚੀਤਾ ਘੁੰਮ ਰਿਹਾ ਹੈ। ਸੀ. ਸੀ. ਟੀ. ਵੀ. ਕੈਮਰੇ ‘ਚ ਉਸ ਦਾ ਪਰਛਾਵਾਂ ਦੇਖਣ ਤੋਂ ਬਾਅਦ ਪਿੰਡ ਵਾਸੀਆਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਸਕੂਲ ਦੇ ਵਿਦਿਆਰਥੀ ਅਤੇ ਸਾਰਾ ਸਟਾਫ਼ ਗੁਰਦੁਆਰਾ ਸਾਹਿਬ ‘ਚ ਬੈਠਾ ਹੋਇਆ ਹੈ ਕਿਉਂਕਿ ਗੁਰਦੁਆਰਾ ਸਾਹਿਬ ‘ਚ ਅਨਾਊਂਸਮੈਂਟ ਕੀਤੀ ਗਈ ਹੈ ਕਿ ਸਕੂਲ ਅੰਦਰ ਦਾਖ਼ਲ ਨਾ ਹੋਇਆ ਜਾਵੇ।

ਲੋਕਾਂ ਦਾ ਕਹਿਣਾ ਹੈ ਕਿ ਸਵੇਰੇ 4 ਵਜੇ ਚੀਤਾ ਪਿੰਡ ਦੀਆਂ ਗਲੀਆਂ ‘ਚ ਘੁੰਮ ਰਿਹਾ ਸੀ, ਫਿਰ ਉਹ ਸਕੂਲ ‘ਚ ਵੜ ਗਿਆ। ਸਕੂਲ ਦੇ ਪ੍ਰਿੰਸੀਪਲ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਨੇ ਵੀ ਦੇਖਿਆ ਕਿ ਚੀਤਾ ਕੰਧ ਤੋਂ ਛਾਲ ਮਾਰ ਸਕੂਲ ਅੰਦਰ ਵੜ ਗਿਆ।

ਲੋਕਾਂ ਦਾ ਕਹਿਣਾ ਹੈ ਕਿ ਐੱਸ. ਡੀ. ਐੱਮ. ਨੇ ਮੌਕੇ ਦਾ ਜਾਇਜ਼ਾ ਲਿਆ ਹੈ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਵੀ ਪਿੰਡ ਆਏ ਸਨ। ਅਧਿਕਾਰੀਆਂ ਨੇ ਕਿਹਾ ਕਿ ਰਾਤ ਵੇਲੇ ਪਿੰਜਰਾ ਲਾ ਕੇ ਚੀਤੇ ਨੂੰ ਜਾਲ ਪਾਇਆ ਜਾਵੇਗਾ। ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 2 ਵਾਰ ਚੀਤਾ ਇੱਥੇ ਆ ਚੁੱਕਾ ਹੈ। ਚੀਤੇ ਦੇ ਪੰਜੇ ਦੇ ਨਿਸ਼ਾਨ ਵੀ ਪਿੰਡ ‘ਚ ਦੇਖੇ ਗਏ ਹਨ, ਜਿਸ ਤੋਂ ਬਾਅਦ ਪੂਰੇ ਪਿੰਡ ‘ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *