ਚੰਡੀਗੜ੍ਹ, 17 ਜੂਨ (ਦਲਜੀਤ ਸਿੰਘ)– ਲਗਭਗ ਤਿੰਨ ਸਾਲ ਪਹਿਲਾਂ ਮਹਾਰਾਸ਼ਟਰ ਦੇ ਭੀਮਾ ਕੋਰੇਗਾਓਂ ਵਿੱਚ, ਕੁਝ ਬੁੱਧੀਜੀਵੀਆਂ ਜੋ ਦਲਿਤਾਂ ਦੇ ਇਕੱਠ ਵਿੱਚ ਬੋਲ ਰਹੇ ਸਨ, ਨੂੰ ਸਰਕਾਰ ਦੁਆਰਾ ਗਿਰਫਤਾਰ ਕੀਤੇ ਗਏ ਸੀ, ਜੋ ਜਮਹੂਰੀ ਹੱਕਾ ਲਈ ਲੜ ਰਹੇ ਸਨ ਅਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਸਨ, ਮੋਦੀ ਸਰਕਾਰ ਨੇ ਉਨ੍ਹਾਂ ਨੂੰ ਝੂਠੇ ਕੇਸਾਂ ਤਹਿਤ ਗ੍ਰਿਫਤਾਰ ਕੀਤਾ ਸੀ। ਉਨ੍ਹਾਂ ਵਿਚੋਂ ਬਹੁਤ ਸਾਰੇ ਅਜਿਹੇ ਬਜ਼ੁਰਗ ਜੋ ਕਿਸੇ ਬਿਮਾਰੀ ਨਾਲ ਪੀੜਤ ਸਨ, ਜਿਨ੍ਹਾਂ ਨੂੰ ਹੁਣ ਤਕ ਜ਼ਮਾਨਤ ਵੀ ਨਹੀਂ ਮਿਲੀ ਹੈ ਅਤੇ ਨਾ ਹੀ ਸਰਕਾਰ ਉਨ੍ਹਾਂ ‘ਤੇ ਕੋਈ ਦੋਸ਼ ਸਾਬਤ ਕਰ ਰਹੀ ਹੈ|
ਅਸਲ ਵਿਚ, ਇਨ੍ਹਾਂ ਲੋਕਾਂ ਨੂੰ ਰਿਹਾ ਨਾ ਕਰਨ ਨਾਲ ਸਰਕਾਰ ਆਮ ਲੋਕਾਂ ਦੇ ਦਿਲਾਂ ਵਿਚ ਖੌਫ ਬਿਠਾਣਾ ਚੁਣਦੀ ਹੈ ਅੱਜ ਯੂਨੀਅਨ ਏਕਤਾ ਉਗਰਾਹਾ ਦੀ ਅਗਵਾਈ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵੱਲੋਂ ਮੋਗਾ ਦੇ ਇੱਕ ਪਾਰਕ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ ਉਨ੍ਹਾਂ ਕਿਹਾ ਸਰਕਾਰ ਜਨਤਾ ਦੇ ਦਿਲਾਂ ਵਿਚ ਡਰ ਪੈਦਾ ਕਰ ਰਹੇ ਹਨ ਤਾਂ ਕਿ ਜਨਤਾ ਆਪਣੇ ਹੱਕਾਂ ਦੀ ਲੜਾਈ ਨਾ ਲੜ ਸਕੇ ਅਤੇ ਸਰਕਾਰਾਂ ਆਪਣੀ ਮਨ ਮਰਜ਼ੀ ਕਰ ਸਕਣ। ਇਸ ਧਰਨੇ ਵਿੱਚ ਵਡੀ ਗਿਣਤੀ ਵਿੱਚ ਕਿਸਾਨਾਂ ਅਤੇ ਔਰਤਾਂ ਨੇ ਹਿੱਸਾ ਲਿਆ ਅਤੇ ਆਗੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਲੋਕਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ, ਜੇਕਰ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਕੋਈ ਕਾਰਵਾਈ ਨਹੀਂ ਕਰਦੀ ਤਾਂ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ।