ਇੰਟਰਨੈਸ਼ਨਲ ਡੈਸਕ, ਇੱਕ ਮਾਂ ਅਜਿਹੀ ਵੀ ਹੈ ਜਿਸ ਦੇ ਦੋਵੇਂ ਹੱਥ ਨਹੀਂ ਹਨ ਪਰ ਫਿਰ ਵੀ ਉਹ ਆਪਣੇ ਬੱਚੇ ਦੀ ਦੇਖਭਾਲ ਪੈਰਾਂ ਨਾਲ ਕਰਦੀ ਹੈ। ਭਾਵੇਂ ਖਾਣਾ ਬਣਾਉਣਾ ਹੋਵੇ ਜਾਂ ਬੱਚੇ ਨੂੰ ਤਿਆਰ ਕਰਨਾ, ਹਰ ਕੰਮ ਲਈ ਇਹ ਔਰਤ ਆਪਣੇ ਦੋਵੇਂ ਪੈਰਾਂ ਦੀ ਵਰਤੋਂ ਕਰਦੀ ਹੈ। ਉਸ ਨੇ ਧੀ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਸ ਦੀ ਮਾਂ ਕਿਸੇ ਤੋਂ ਘੱਟ ਹੈ।ਇਹ ਔਰਤ ਮਸ਼ਹੂਰ ਕਲਾਕਾਰ ਵੀ ਹੈ। ਆਪਣੀ ਧੀ ਦੀ ਦੇਖਭਾਲ ਅਤੇ ਰੋਜ਼ਾਨਾ ਦੇ ਕੰਮਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਉਹ ਇੰਸਟਾਗ੍ਰਾਮ ਅਤੇ ਯੂਟਿਊਬ ‘ਤੇ ਵੀ ਸ਼ੇਅਰ ਕਰਦੀ ਹੈ।
ਹੌਂਸਲੇ ਨੂੰ ਸਲਾਮ : ਧੀ ਲਈ ਪੈਰਾਂ ਨਾਲ ਬਣਾਉਂਦੀ ਹੈ ਖਾਣਾ ਇਹ ਮਾਂ, ਇੰਝ ਸਾਂਭਦੀ ਹੈ ਘਰ
