ਜਲੰਧਰ : ਨਾਮਧਾਰੀ ਗੁਰੂ ਰਾਮ ਸਿੰਘ ਦੇ ਤੱਪ ਸਥਾਨ ਪਿੰਡ ਚੌਗਾਵਾਂ ਵਿਖੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਨਾਮਧਾਰੀ ਸੰਗਤ ਵੱਲੋਂ ਹਰ ਸਾਲ ਭਾਦਰੋਂ- ਅੱਸੂ ਦੇ ਮਹੀਨੇ ’ਚ 40 ਦਿਨਾਂ ਦਾ ਜੱਪ-ਪ੍ਰਯੋਗ ਸਿਮਰਨ ਸਾਧਨਾ ਸਮਾਗਮ ‘ਅੱਸੂ ਦਾ ਮੇਲ’ ਪੰਥ, ਸਮਾਜ ਤੇ ਦੇਸ਼ ਨੂੰ ਅਨਪੜ੍ਹਤਾ ’ਤੇ ਗਰੀਬੀ ਦੂਰ ਕਰਨ ’ਤੇ ਜੋਰ ਦਿੰਦਾਂ ਸੰਪੰਨ ਹੋਇਆ। ਇਸ ਮੌਕੇ ਠਾਕੁਰ ਦਲੀਪ ਸਿੰਘ ਨੇ ਸੰਦੇਸ਼ ਰਾਹੀਂ ਕਿਹਾ ਕਿ ਨਾਮਧਾਰੀ ਪੰਥ ਦੇ ਮੋਢੀ ਗੁਰੂ ਰਾਮ ਸਿੰਘ ਨੇ ਜਿਵੇਂ ਸਿੱਖਾਂ ਨੂੰ ਨਾਮ-ਬਾਣੀ ਨਾਲ ਜੋੜ ਕੇ ਉਨ੍ਹਾਂ ਦਾ ਉਧਾਰ ਕੀਤਾ ਉਸੇ ਤਰ੍ਹਾਂ ਮਾਨਵ ਕਲਿਆਣ ਲਈ ਸਾਨੂੰ ਆਪਣੇ ਰਿਸ਼ਤੇਦਾਰਾਂ ਨੂੰ ਸੰਭਾਲਣ ਦੇ ਨਾਲ ਨਾਲ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਸੰਭਾਲਣ ਦੀ ਲੋੜ ਹੈ। ਉਨ੍ਹਾਂ ਦੀ ਸੇਵਾ ਕਰੋ, ਉਨ੍ਹਾਂ ਨੂੰ ਪੜ੍ਹਾਉਣਾ ਸ਼ੁਰੂ ਕਰੋ ਤੇ ਉਨ੍ਹਾਂ ’ਚ ਗੁਰੂ ਨਾਨਕ ਦੇਵ ਜੀ ਦਾ ਰੂਪ ਵੇਖੋ। ਹਰੇਕ ਵਿਅਕਤੀ ਇਕ ਅਤਿ ਗਰੀਬ ਰੁਲਦੇ ਫਿਰਦੇ ਬੱਚੇ ਨੂੰ ਅਪਣਾਵੇ। ਉਸ ਨੂੰ ਰੋਜ ਭੋਜਨ ਛਕਾਵੇ, ਗੁਰੂ ਨਾਨਕ ਦੇਵ ਜੀ ਦੀ ਸਾਖੀਆਂ ਸੁਣਾਵੇ, ਉਸ ਨਾਲ ਪ੍ਰੇਮ ਕਰੇ ਤਾਂ ਉਹ ਆਪਣੇ ਆਪ ਗੁਰਸਿੱਖ ਬਣ ਜਾਏਗਾ ਤੇ ਉਸ ਦਾ ਜੀਵਨ ਬਦਲ ਜਾਏਗਾ।
ਠਾਕੁਰ ਦਲੀਪ ਸਿੰਘ ਵੱਲੋਂ ਦੇਸ਼ ’ਚੋਂ ਅਨਪੜ੍ਹਤਾ ’ਤੇ ਗ਼ਰੀਬੀ ਦੂਰ ਕਰਨ ’ਦਾ ਸੰਦੇਸ਼
