ਲੁਧਿਆਣਾ- ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐੱਸ. ਵਾਈ. ਐੱਲ. ਨਹਿਰ ਬਾਰੇ ਹਰਿਆਣਾ ਸਰਕਾਰ ਨਾਲ ਕੀਤੀ ਮੀਟਿੰਗ ‘ਤੇ ਕਿਹਾ ਹੈ ਕਿ ਮਾਨ ਨੂੰ ਮੁੱਦੇ ਬਾਰੇ ਪੂਰੀ ਤਿਆਰੀ ਕਰ ਕੇ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ‘ਤੇ ਸਿਰਫ਼ ਪੰਜਾਬ ਦਾ ਹੱਕ ਹੈ, ਇਸ ਲਈ ਇਹ ਕਹਿ ਕੇ ਬਚਣ ਦੀ ਲੋੜ ਨਹੀ ਹੈ ਕਿ ਸੂਬੇ ਵਿਚ ਪਾਣੀ ਦੀ ਘਾਟ ਹੈ। ਉਨ੍ਹਾਂ ਭਗਵੰਤ ਮਾਨ ਦੇ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਕੋਲ ਲਿਜਾਣ ਦੇ ਬਿਆਨ ਦੀ ਵੀ ਨਿਖੇਧੀ ਕੀਤੀ ਹੈ ਕਿ ਇਸ ਮੁੱਦੇ ‘ਤੇ ਗੱਲਬਾਤ ਦੀ ਕੋਈ ਗੁੰਜਾਇਸ਼ ਨਹੀ ਹੈ। ਇਸ ਦੌਰਾਨ ਬਿੱਟੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ‘ਪਾਣੀਆਂ ਦਾ ਰਾਖਾ’ ਕਹਿੰਦਿਆਂ ਆਖਿਆ ਕਿ ਜੇਕਰ ਉਹ ਸਟੈਂਡ ਨਾ ਲੈਂਦੇ ਤਾਂ ਹੁਣ ਤਕ ਪੰਜਾਬ ਦਾ ਪਾਣੀ ਹਰਿਆਣਾ ਕੋਲ ਜਾ ਰਿਹਾ ਹੁੰਦਾ।
SYL ‘ਤੇ ਰਵਨੀਤ ਬਿੱਟੂ ਨੇ CM ਮਾਨ ‘ਤੇ ਵਿੰਨ੍ਹੇ ਨਿਸ਼ਾਨੇ, ਕੈਪਟਨ ਨੂੰ ਦੱਸਿਆ ‘ਪਾਣੀਆਂ ਦਾ ਰਾਖਾ’
