ਭਾਜਪਾ ਦਾ ਯੂਪੀ ‘ਚ ਵੀ ਹੋਏਗਾ ਬੰਗਾਲ ਵਾਂਗ ਵਿਰੋਧ, ਰਾਕੇਸ਼ ਟਿਕੈਤ ਨੇ ਕਿਹਾ ਇੱਥੇ ਵੀ ਦਵਾਈ ਦਵਾਂਗੇ

rakesh-tikait/nawanpunjab.com

ਸੋਨੀਪਤ, 10 ਸਤੰਬਰ (ਬਿਊਰੋ)- ਕਿਸਾਨ ਨੇਤਾਵਾਂ ਨੇ ਸੋਨੀਪਤ ਦੀ ਖਰਖੋਦਾ ਅਨਾਜ ਮੰਡੀ ਵਿਖੇ ਟੋਕੀਓ ਓਲੰਪਿਕਸ ਵਿੱਚ ਦੇਸ਼ ਲਈ ਤਗਮੇ ਜਿੱਤਣ ਵਾਲੇ ਪਹਿਲਵਾਨਾਂ ਅਤੇ ਖਿਡਾਰੀਆਂ ਦੇ ਸਨਮਾਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਕਿਸਾਨਾਂ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ, ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੇ ਪਹਿਲਵਾਨ ਰਵੀ ਦਹੀਆ, ਬਜਰੰਗ ਪੁਨੀਆ, ਦੀਪਕ ਪੁਨੀਆ, ਹਾਕੀ ਖਿਡਾਰੀ ਸੁਮਿਤ ਕੁਮਾਰ, ਪੈਰਾਲਿੰਪੀਅਨ ਅਮਿਤ ਸਰੋਹਾ ਨੂੰ ਸਨਮਾਨਿਤ ਕੀਤਾ। ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਅਤੇ ਪਹਿਲਵਾਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ।ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ “ਖਿਡਾਰੀ ਕਿਸੇ ਇੱਕ ਜਾਤੀ ਦਾ ਨਹੀਂ, ਇਹ ਪੂਰੇ ਦੇਸ਼ ਦਾ ਹੈ ਅਤੇ ਇਨ੍ਹਾਂ ਖਿਡਾਰੀਆਂ ਨੇ ਓਲੰਪਿਕ ਵਿੱਚ ਤਗਮੇ ਜਿੱਤ ਕੇ ਸਾਡੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ।”

ਰਾਕੇਸ਼ ਟਿਕੈਤ ਨੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦੇ ਧਰਨੇ ਬਾਰੇ ਬੋਲਦੇ ਕਿਹਾ ਕਿ, “ਜਦੋਂ ਤੱਕ ਮੰਗ ਪੂਰੀ ਨਹੀਂ ਹੁੰਦੀ, ਧਰਨਾ ਜਾਰੀ ਰਹੇਗਾ।” ਦਿੱਲੀ ਸਰਹੱਦ ‘ਤੇ ਇਸੇ ਅੰਦੋਲਨ ਬਾਰੇ ਟਿਕੈਤ ਨੇ ਕਿਹਾ ਕਿ “ਹੁਣ 10 ਮਹੀਨੇ ਹੋ ਗਏ ਹਨ ਅਤੇ ਅੰਦੋਲਨ 43 ਮਹੀਨਿਆਂ ਤੱਕ ਚੱਲੇਗਾ।” ਭਾਜਪਾ ਨੇਤਾਵਾਂ ‘ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀਆਂ ਮੱਝਾਂ ਵੀ ਭਾਜਪਾ ਨੇਤਾਵਾਂ ਦੇ ਸਾਹਮਣੇ ਤੋਂ ਲੰਘਦੀਆਂ ਹਨ ਤਾਂ ਉਹ ਇਸ ਨੂੰ ਵੀ ਵਿਰੋਧ ਮੰਨ ਲੈਂਦੇ ਹਨ।ਉਨਾਂ ਹਰਿਆਣਾ ਦੇ ਗ੍ਰਹਿ ਮੰਤਰੀ ਬਾਰੇ ਕਿਹਾ ਕਿ ” ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਕੇਂਦਰ ਵਿੱਚ ਜਾਣਾ ਚਾਹੁੰਦੇ ਹਨ।”

Leave a Reply

Your email address will not be published. Required fields are marked *