ਨਵੀਂ ਦਿੱਲੀ, 6 ਅਕਤੂਬਰ (ਦਲਜੀਤ ਸਿੰਘ)- ਲਖੀਮਪੁਰ ਖੀਰੀ ਕਾਂਡ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਚੁਫੇਰਿਓਂ ਦਬਾਅ ਮਗਰੋਂ ਅੱਜ ਕੇਂਦਰੀ ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਉੱਤਰੀ ਪ੍ਰਦੇਸ਼ ਪੁਲਿਸ ਸਾਹਮਣੇ ਸਿਰੰਡਰ ਕਰ ਸਕਦਾ ਹੈ। ਲਖੀਮਪੁਰ ਖੀਰੀ ਕਾਂਡ ਤੇ ਬੀਜੇਪੀ ਕਸੂਤੀ ਘਿਰ ਗਈ ਹੈ। ਇਸ ਲਈ ਉੱਤਰ ਪ੍ਰਦੇਸ਼ ਸਰਕਾਰ ਹੁਣ ਬੈਕਫੁੱਟ ‘ਤੇ ਆ ਗਈ ਹੈ।
ਲਖੀਮਪੁਰ ਖੀਰੀ ਕਾਂਡ ਬਾਰੇ ਵੱਡੀ ਖਬਰ, ਮੰਤਰੀ ਦਾ ਬੇਟਾ ਅਸ਼ੀਸ਼ ਮਿਸ਼ਰਾ ਕਰ ਸਕਦਾ ਸਿਰੰਡਰ
