ਚੰਡੀਗੜ੍ਹ : ਪੰਜਾਬ ਵਿਚ ਇਕ ਵਾਰ ਫਿਰ ਲਗਾਤਾਰ ਦੋ ਛੁੱਟੀਆਂ ਆ ਗਈਆਂ ਹਨ। ਦਰਅਸਲ 12 ਅਕਤੂਬਰ ਸ਼ਨੀਵਾਰ ਨੂੰ ਦੁਸਹਿਰਾ ਹੈ ਜਿਸ ਕਾਰਣ ਸਰਕਾਰ ਵਲੋਂ ਗਜ਼ਟਿਡ ਛੁੱਟੀ ਐਲਾਨੀ ਗਈ ਹੈ। ਇਸ ਤੋਂ ਬਾਅਦ 13 ਅਕਤੂਬਰ ਨੂੰ ਐਤਵਾਰ ਹੈ, ਇਸ ਦਿਨ ਉਂਝ ਹੀ ਛੁੱਟੀ ਹੁੰਦੀ ਹੈ। ਲਿਹਾਜ਼ਾ 12 ਅਤੇ 13 ਅਕਤੂਬਰ ਨੂੰ ਲਗਾਤਾਰ ਦੋ ਛੁੱਟੀਆਂ ਹੋਣ ਦੇ ਚੱਲਦੇ ਕਿਤੇ ਬਾਹਰ ਘੁੰਮਣ ਜਾਣ ਦਾ ਪ੍ਰੋਗਰਾਮ ਵੀ ਬਣਾਇਆ ਜਾ ਸਕਦਾ ਹੈ। ਉਂਝ ਅਕਤੂਬਰ ਦਾ ਤਿਉਹਾਰਾ ਮਹੀਨਾ ਹੋਣ ਕਾਰਣ ਛੁੱਟੀਆਂ ਭਰਿਆ ਹੈ, ਇਸ ਤੋਂ ਬਾਅਦ 17 ਅਕਤੂਬਰ ਦਿਨ ਵੀਰਵਾਰ ਨੂੰ ਮਹਾਰਿਸ਼ੀ ਵਾਲਮੀਕਿ ਜੀ ਦੇ ਜਨਮ ਦਿਹਾੜੀ ਦੀ ਛੁੱਟੀ ਵੀ ਐਲਾਨੀ ਗਈ ਹੈ।
ਪੰਜਾਬ ਵਿਚ ਫਿਰ ਲਗਾਤਾਰ ਦੋ ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
