ਚੰਡੀਗੜ੍ਹ- ਹਰਿਆਣਾ ਦੇ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਭਾਜਪਾ ਪਾਰਟੀ ਦੇ ਸੰਸਦ ਮੈਂਬਰ ਨਵੀਨ ਜਿੰਦਲ ਘੋੜੇ ‘ਤੇ ਬੈਠ ਕੇ ਵੋਟ ਪਾਉਣ ਪਹੁੰਚੇ। ਸਫੇਦ ਕੁੜਤੇ ਪਜ਼ਾਮੇ ਅਤੇ ਨੀਲੀ ਰੰਗ ਦੀ ਜੈਕਟ ਪਹਿਨੇ ਜਿੰਦਲ ਨੇ ਵੋਟਿੰਗ ਦੀ ਆਪਣੀ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਮੈਂ ਆਪਣੇ ਲੋਕਤੰਤਰ ਅਧਿਕਾਰ ਦਾ ਇਸਤੇਮਾਲ ਕਰਦਿਆਂ ਵੋਟ ਪਾਈ, ਤਾਂ ਕਿ ਸਾਡਾ ਲੋਕਤੰਤਰ ਹੋਰ ਮਜ਼ਬੂਤ ਹੋਵੇ।
ਘੋੜੇ ‘ਤੇ ਸਵਾਰ ਹੋ ਕੇ ਵੋਟ ਪਾਉਣ ਪਹੁੰਚੇ ਨਵੀਨ ਜਿੰਦਲ
