ਚੰਡੀਗੜ੍ਹ : ਮੁੱਖ ਮੰਤਰੀ ਵੱਲੋਂ ਬੁਲਾਈ ਸਮੀਖਿਆ ਮੀਟਿੰਗ ’ਚ ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਵਿਧਾਇਕ ਕੁੰਵਰ ਵਿਜੇ ਪ੍ਰਤਾਪ, ਅਜੇ ਗੁਪਤਾ ਤੇ ਇੰਦਰਬੀਰ ਸਿੰਘ ਨਿੱਝਰ ਸ਼ਾਮਲ ਨਹੀਂ ਹੋਏ। ਪਤਾ ਲੱਗਾ ਹੈ ਕਿ ਡਾ. ਨਿੱਝਰ ਚਾਰ ਜੂਨ ਤੋਂ ਬਾਅਦ ਤੋਂ ਕੈਨੇਡਾ ਚਲੇ ਗਏ ਇਸ ਲਈ ਬੈਠਕ ’ਚ ਨਹੀਂ ਪੁੱਜੇ। ਕੁੰਵਰ ਤਾਂ ਪਿਛਲੇ ਲੰਬੇ ਸਮੇਂ ਤੋਂ ਹੀ ਵੱਖ-ਵੱਖ ਮੰਚਾਂ ’ਤੇ ਆਪਣੀ ਰਾਇ ਰੱਖਦੇ ਆਏ ਹਨ ਜੋ ਅਕਸਰ ਸਰਕਾਰ ਦੀਆਂ ਨੀਤੀਆਂ ਦੇ ਖ਼ਿਲਾਫ਼ ਜਾਂਦੀ ਹੈ। ਪਰ ਦੋ ਦਿਨ ਤੋਂ ਅਜੇ ਗੁਪਤਾ ਦਾ ਵੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ’ਚ ਕੁਲਦੀਪ ਧਾਲੀਵਾਲ ਬੈਠੇ ਹਨ ਤੇ ਉਹ ਕਹਿੰਦੋੇ ਨਜ਼ਰ ਆ ਰਹੇ ਹਨ ਕਿ ਅਸੀਂ ਬਦਲਾਅ ਦਾ ਨਾਅਰਾ ਦੇ ਕੇ ਸੱਤਾ ’ਚ ਆਏ ਸੀ ਪਰ ਅਸੀਂ ਕੀ ਬਦਲਾਅ ਕੀਤਾ? ਰਿਸ਼ਵਤਖੋਰੀ ਪਹਿਲਾਂ ਨਾਲੋਂ ਜ਼ਿਆਦਾ ਵਧ ਗਈ ਤੇ ਅਫ਼ਸਰ ਕਿਸੇ ਦੀ ਸੁਣਵਾਈ ਨਹੀਂ ਕਰਦੇ। ਇਸਦੇ ਨਾਲ ਹੀ ਕੁੰਵਰ ਵਿਜੇ ਪ੍ਰਤਾਪ ਤੇ ਅਜੇ ਗੁਪਤਾ ਦੀ ਗ਼ੈਰ ਹਾਜ਼ਰੀ ਨੇ ਸਿਆਸੀ ਹਲਕਿਆਂ ’ਚ ਚਰਚਾ ਛੇੜ ਦਿੱਤੀ ਹੈ।
ਮੁੱਖ ਮੰਤਰੀ ਵੱਲੋਂ ਬੁਲਾਈ ਸਮੀਖਿਆ ਮੀਟਿੰਗ ’ਚ ਨਹੀਂ ਪੁੱਜੇ ਕੁੰਵਰ ਵਿਜੇ ਪ੍ਰਤਾਪ ਤੇ ਅਜੇ ਗੁਪਤਾ
