ਬਰਨਾਲਾ : ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਮੁਖੀ ਮੁਹੰਮਦ ਸਰਫ਼ਰਾਜ ਆਲਮ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਵਲੋਂ ਅਗਵਾਹ ਕੀਤੇ 2 ਸਾਲਾਂ ਦੇ ਬੱਚੇ ਨੂੰ ਬਰਾਮਦ ਕਰ ਕੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਕਾਬੂ ਕੀਤੇ ਵਿਅਕਤੀਆਂ ਪਾਸੋ ਇੱਕ ਮੋਟਰਸਾਇਕਲ, ਕਾਰ ਤੇ ਤਾਂਤਿ੍ਕ ਸਮੱਗਰੀ ਬਰਾਮਦ ਹੋਈ।
ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਹੰਮਦ ਸਰਫ਼ਰਾਜ ਆਲਮ ਆਈਪੀਐਸ ਬਰਨਾਲਾ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਟੀਮ ਸਨਦੀਪ ਸਿੰਘ ਮੰਡ ਪੀਪੀਐਸ ਕਪਤਾ ਪੁਲਿਸ, ਸਤਵੀਰ ਸਿੰਘ ਉੱਪ ਕਪਤਾ ਪੁਲਿਸ ਸਬ ਡਿਵੀਜਨ ਤੇ ਏਐਸਆਈ ਚਰਨਜੀਤ ਸਿੰਘ ਇੰਚਾਰਜ਼ ਚੌਂਕ ਬੱਸ ਸਟੈਂਡ ਬਰਨਾਲਾ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ 4 ਅਪ੍ਰੈਲ ਨੂੰ ਅਗਵਾ ਹੋਏ ਵੀਨਾ ਦੇਵੀ ਪਤਨੀ ਧਰਵਿੰਦਰ ਕੁਮਾਰ ਵਾਸੀ ਮਾਲਦਾ ਬਿੰਦਰੀਆ ਜਿਲ੍ਹਾ ਸੇਖਪੁਰਾ ਬਿਹਾਰ ਹਾਲ ਅਬਾਦ ਝੁੱਗੀਆ ਅਨਾਜ ਮੰਡੀ ਬਰਨਾਲ ਦੇ 2 ਸਾਲ ਲੜਕੇ ਅਕੈਸ ਕੁਮਾਰ ਕਾਲਪਨਿਕ ਨਾਮ ਨੂੰ ਅਗਵਾ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ ਕਰਕੇ ਅਕੈਸ਼ ਕੁਮਾਰ ਨੂੰ ਹੀ ਸਲਾਹਮਤ ਬਰਾਮਦ ਕੀਤਾ ਤੇ ਗਿਰੋਹ ਦੇ 9 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਉਕਤ ਘਟਨਾ ਸਬੰਧੀ ਮੁਕੱਦਮਾ ਨੰਬਰ 121 ਵੱਖ ਵੱਖ ਧਰਾਵਾਂ ਤਹਿਤ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰਕੇ ਸਤਵੀਰ ਸਿੰਘ ਬੈਂਸ ਪੀਪੀਐਸ ਉੱਪ ਕਪਤਾਨ ਪੁਲਿਸ ਬਰਨਾਲਾ ਦੀ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀਆਈਏ ਸਟਾਫ਼ ਬਰਨਾਲਾ, ਇੰਸਪੈਕਅਰ ਲਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਬਰਨਾਲਾ, ਸਹਾਇਕ ਥਾਣੇਦਾਰ ਚਰਨਜੀਤ ਸਿੰਘ ਚੌਂਕੀ ਇੰਚਾਰਜ਼ ਬਰਨਾਲਾ ਦੀਆਂ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਜਿਨ੍ਹਾਂ ਵਲੋਂ ਸੀਸੀਟੀਵੀ ਫੁਟੇਜ਼, ਤਕਨੀਕੀ ਤੇ ਮਨੁੱਖੀ ਇਟੈਲੀਜੈਂਸੀ ਦੀ ਮੱਦਦ ਨਾਲ ਗਿਹੋਰ ਮੈਂਬਰਾਂ ਨੂੰ ਕਾਬੂ ਕੀਤਾ ਹੈ
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਵਿਅਕਤੀਆਂ ਦੀ ਪਹਿਚਾਣ ਦਮਨਪ੍ਰੀਤ ਸਿੰਘ ਉਰਫ਼ ਅਮਨ ਉਰਫ਼ ਫੂਲੀ ਵਾਸੀ ਜੰਡਾ ਵਾਲਾ ਰੋਡ ਘੁਮਿਆਰਾ ਵਾਲੀ ਗਲੀ, ਨੇੜੇ ਛੋਟੀ ਮਾਤਾ ਮੰਦਿਰ ਬਰਨਾਲਾ, ਅਦਿੱਤਿਆਰ ਉਰਫ਼ ਨੰਨੀ ਵਾਸੀ ਜੰਡਾ ਵਾਲਾ ਰੋਡ ਬਰਨਾਲਾ, ਮਾਨਵ ਅਰੋੜਾ ਵਾਸੀ ਰਾਧਾ ਸੁਆਮੀ ਵਾਲੀ ਗਲੀ ਬਰਨਾਲਾ, ਕੋਹੀਨੂਰ ਵਾਸੀ ਢੰਡਾਰੀ ਕਲਾਂ ਜ਼ਿਲ੍ਹਾ ਲੁਧਿਆਣਾ, ਦਵਿੰਦਰ ਸਿੰਘ ਵਾਸੀ ਮਾਡਲ ਟਾਊਨ ਖੰਨਾ, ਰੋਹਿਤ ਵਾਸੀ ਬਿਹਾਰ ਹਾਲ ਅਬਾਦ ਰਹੈਨ ਮੰਡੀ ਖੰਨਾ, ਦਸਰਥ ਸਿੰਘ ਵਾਸੀ ਨਾਥੂਖੇੜੀ ਥਾਣਾ ਸਵਾਰਸ ਜਿਲਾ ਮੰਦੋਸਰ ਐਮਪੀ, ਰਵਿੰਦਰ ਕੌਰ ਵਾਸੀ ਢੰਡਾਰੀ ਕਲਾਂ ਜਿਲ੍ਹ ਲੁਧਿਆਣਾ ਤੇ ਡਾਕਟਰ ਵਿਕਾਸ ਤਿਵਾੜੀ ਵਾਸੀ ਦੁਰਗਾ ਗਲੀ ਲੁਧਿਆਣਾ ਵਜੋਂ ਹੋਈ ਹੈ। ਉਨ੍ਹਾ ਦੱਸਿਆ ਕਿ ਪੁਲਿਸ ਟੀਮਾਂ ਨੇ ਸਾਂਝੇ ਤੌਰ ’ਤੇ ਆਪ੍ਰੇਸ਼ਨ ਦੌਰਾਨ ਦਵਿੰਦਰ ਸਿੰਘ, ਰੋਹਿਤ ਤੇ ਦਸਰਥ ਸਿੰਘ ਨੂੰ ਮੱਧ ਪ੍ਰਦੇਸ ਪੁਲਿਸ ਨਾਲ ਸਾਂਝੇ ਅਪ੍ਰੇਸ਼ਨ ਦੌਰਾਨ ਨੇੜੇ ਸੁਵਾਸਰਾ ਜਿਲ੍ਹਾ ਮੰਦਸੌਰ ਐਮਪੀ ਤੋਂ ਗ੍ਰਿਫਤਾਰ ਕੀਤਾ ਗਿਆ। ਦਮਨਦੀਪ ਸਿੰਘ ਉਰਫ਼ ਅਮਨ ਉਰਫ਼ ਫੂਲੀ, ਅਦਿੱਤਿਆ ਉਰਫ਼ ਨੰਨੀ, ਮਾਨਵ ਅਰੋੜਾ, ਰਵਿੰਦਰ ਕੌਰ ਤੇ ਡਾਕਟਰ ਵਿਕਾਸ ਤਿਵਾੜੀ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਇਨਾਂ ਦੇ ਕਬਜੇ ’ਚੋਂ ਅਗਵਾਹ ਹੋਏ ਬੱਚੇ ਅਕਸੈ ਕੁਮਾਰ ਨੂੰ ਸੁਰੱਖਿਅਤ ਬਰਾਮਦ ਕੀਤਾ ਗਿਆ।