ਪਟਿਆਲਾ: ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ ਲਾਅ ਦੇ ਵਿਦਿਆਰਥੀਆਂ ਅਤੇ ਯੂਨੀਵਰਸਟੀ ਦੇ ਉਪ ਕੁਲਪਤੀ ਵਿਚਕਾਰ ਚੱਲ ਰਹੇ ਰੇੜਕੇ ਨੂੰ ਖਤਮ ਕਰਨ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ, ਜੋ ਕਿ ਲਾਅ ਯੂਨੀਵਰਸਿਟੀ ਦੇ ਚਾਂਸਲਰ ਵੀ ਹਨ, ਦੇ ਦਿਸ਼ਾ-ਨਿਰਦੇਸ਼ਾਂ ‘ਤੇ ਦੋ ਮੈਂਬਰੀ ‘ਐਕਸਟਰਨਲ ਕਮੇਟੀ’ ਦਾ ਗਠਨ ਕੀਤਾ ਗਿਆ ਹੈ।
ਇਸ ਸਬੰਧੀ ਬਕਾਇਦਾ ਯੂਨੀਵਰਸਿਟੀ ਦੇ ਉਪ ਕੁਲਪਤੀ ਜੈ ਸ਼ੰਕਰ ਸਿੰਘ ਦੇ ਦਸਤਖਤ ਹੇਠ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਗਿਆ। ਪੱਤਰ ਅਨੁਸਾਰ ਸੋਨੀਪਤ ਦੀ ਡੀਬੀਆਰ ਐੱਨਐੱਲ ਯੂਨੀਵਰਸਟੀ ਦੀ ਉਪ ਕੁਲਪਤੀ ਡਾ. ਅਰਚਨਾ ਮਿਸ਼ਰਾ ਅਤੇ ਅਤੇ ਗਿਰੀ ਬਾਲਾ ਪ੍ਰਧਾਨ ਜ਼ਿਲ੍ਹਾ ਖਪਤਕਾਰ ਨਿਵਾਰਨ ਕਮਿਸ਼ਨ ਭੋਪਾਲ ਇਸ ਕਮੇਟੀ ਦੇ ਐਕਸਟਰਨਲ ਮੈਂਬਰ ਹੋਣਗੇ, ਜੋ ਕਿ ਪਹਿਰਾਵੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਚੱਲ ਰਹੇ ਰੇੜਕੇ ਨੂੰ ਖਤਮ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣਗੇl ਚੀਫ ਜਸਟਿਸ ਦੇ ਆਦੇਸ਼ਾਂ ‘ਤੇ ਗਠਿਤ ਕੀਤੀ ਗਈ ਕਮੇਟੀ 2 ਅਕਤੂਬਰ ਅਤੇ 3 ਅਕਤੂਬਰ ਨੂੰ ਯੂਨੀਵਰਸਿਟੀ ਵਿਖੇ ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ਸੁਣੇਗੀ।