ਨਵੀਂ ਦਿੱਲੀ : ਦਿੱਲੀ ਦੇ ਵਿਗਿਆਨ ਭਵਨ ‘ਚ ਸਵੱਛ ਭਾਰਤ ਮਿਸ਼ਨ (swachh bharat mission) ਦੇ 10 ਸਾਲ ਪੂਰੇ ਹੋਣ ‘ਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਨੇ ਕਿਹਾ ਕਿ ਪਿਛਲੇ 10 ਸਾਲਾਂ ‘ਚ ਕਰੋੜਾਂ ਭਾਰਤੀਆਂ ਨੇ ਇਸ ਮਿਸ਼ਨ ਨੂੰ ਆਪਣਾ ਨਿੱਜੀ ਟੀਚਾ ਬਣਾਇਆ ਹੈ। ਇਸ ਯਾਤਰਾ ਦੇ ਦਹਾਕੇ ਬਾਅਦ ਮੈਂ ਸਾਰੇ ਦੇਸ਼ਵਾਸੀਆਂ, ਸਫਾਈ ਕਰਮਚਾਰੀਆਂ, ਧਾਰਮਿਕ ਨੇਤਾਵਾਂ, ਖਿਡਾਰੀਆਂ, ਮਸ਼ਹੂਰ ਹਸਤੀਆਂ, ਗੈਰ-ਸਰਕਾਰੀ ਸੰਗਠਨਾਂ ਅਤੇ ਮੀਡੀਆ ਕਰਮਚਾਰੀਆਂ ਦੇ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ।
‘ਭਾਰਤੀਆਂ ਨੇ ਇਸ ਨੂੰ ਆਪਣਾ ਨਿੱਜੀ ਟੀਚਾ ਬਣਾਇਆ’, ਸਵੱਛ ਭਾਰਤ ਮਿਸ਼ਨ ਦੇ 10 ਸਾਲ ਪੂਰੇ ਹੋਣ ‘ਤੇ ਬੋਲੇ PM ਮੋਦੀ
