ਜਲੰਧਰ : ਰੇਲ ਗੱਡੀ ’ਚ ਸਫਰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ ਕਿਉਂਕਿ ਕਿਸਾਨ-ਮਜ਼ਦੂਰ ਮੋਰਚਾ ਸ਼ੰਭੂ ਨੇ ਇਕ ਵਾਰ ਫਿਰ ਦੇਸ਼ ਭਰ ’ਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਸ਼ੰਭੂ ਸਰਹੱਦ ’ਤੇ ਚੱਲ ਰਹੀ ਹੜਤਾਲ ਨੂੰ ਲੈ ਕੇ ਤੇ ਸੀਜ਼ਨ 2021-22 ’ਚ ਕਿਸਾਨਾਂ ਦੀ ਕਾਨੂੰਨ ਅਨੁਸਾਰ ਫਗਵਾੜਾ ਮਿੱਲ ਵੱਲੋਂ 14 ਦਿਨਾਂ ’ਚ ਅਦਾ ਕੀਤੀ ਜਾਣ ਵਾਲੀ 28 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਾ ਕਰਨ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 3 ਅਕਤੂਬਰ ਨੂੰ ਦੇਸ਼ ਭਰ ’ਚ ਦੁਪਹਿਰ 12.30 ਤੋਂ 2.30 ਵਜੇ ਤੱਕ 2 ਘੰਟੇ ਲਈ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਇਸ ਸਬੰਧੀ ਪ੍ਰੈੱਸ ਕਲੱਬ ਜਲੰਧਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਸਰਹੱਦ ’ਤੇ ਚੱਲ ਰਹੀ ਹੜਤਾਲ ਨੂੰ ਲੈ ਕੇ ਇਹ ਅੰਦੋਲਨ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਚਲਾਇਆ ਜਾਵੇਗਾ। ਇਸ ਤੋਂ ਇਲਾਵਾ ਬਾਹਰੀ ਸੂਬਿਆਂ ’ਚ ਵੀ ਲਹਿਰ ਜ਼ੋਰ ਫੜ ਰਹੀ ਹੈ।
Related Posts
ਮੀਂਹ ਨੇ ਹਿਮਾਚਲ ਪ੍ਰਦੇਸ਼ ’ਚ ਮਚਾਈ ਤਬਾਹੀ: ਦੋ ਥਾਈਂ ਬੱਦਲ ਫਟਣ ਨਾਲ 3 ਮੌਤਾਂ; 40 ਦੇ ਕਰੀਬ ਲੋਕ ਲਾਪਤਾ
ਸ਼ਿਮਲਾ, ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਦੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 40…
ਰਾਘਵ ਚੱਡਾ ਵਲੋਂ ਰਾਜ ਸਭਾ ‘ਚ ਦਿੱਤਾ ਗਿਆ ਮੁਅੱਤਲੀ ਨੋਟਿਸ
ਨਵੀਂ ਦਿੱਲੀ, 4 ਅਗਸਤ – ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਗੁਜਰਾਤ ਅਤੇ ਮਹਾਰਾਸ਼ਟਰ ਰਾਹੀ ਪੰਜਾਬ…
ਰੁਜ਼ਗਾਰ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ, ਨੌਕਰੀਆਂ ‘ਚ ਪੰਜਾਬੀਆਂ ਨੂੰ ਦਿੱਤੀ ਜਾਵੇਗੀ ਪਹਿਲ
ਚੰਡੀਗੜ੍ਹ, 15 ਨਵੰਬਰ (ਦਲਜੀਤ ਸਿੰਘ)- ਰੁਜ਼ਗਾਰ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਦਾ ਵੱਡਾ ਐਲਾਨ ਸਾਹਮਣੇ ਆਇਆ ਹੈ | ਹੁਣ ਨੌਕਰੀਆਂ…