ਗੁਰਦਾਸਪੁਰ- ਗੁਰਦਾਸਪੁਰ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਤਰਿਪਤ ਰਜਿੰਦਰ ਬਾਵਾ ਅਤੇ ਬਰਿੰਦਰ ਪਾਹੜਾ ਸਮੇਤ ਹੋਰ ਕਈ ਆਗੂਆਂ ਵੱਲੋਂ ਡੀ.ਸੀ ਦਫ਼ਤਰ ਵਿਖੇ ਹੰਗਾਮਾ ਕੀਤਾ ਗਿਆ। ਇਸ ਦੌਰਾਨ ਸਾਰੇ ਆਗੂ ਕਾਫ਼ੀ ਗਰਮੋ-ਗਰਮੀ ਵਾਲੇ ਅੰਦਾਜ਼ ‘ਚ ਨਜ਼ਰ ਆਏ। ਜਾਣਕਾਰੀ ਮੁਤਾਬਕ ਸੁਖਜਿੰਦਰ ਰੰਧਾਵਾ, ਪਰਤਾਪ ਸਿੰਘ ਬਾਜਵਾ ਹੋਰ ਪਾਰਟੀ ਮੈਂਬਰਾਂ ਨਾਲ ਡੀ. ਸੀ. ਦਫ਼ਤਰ ‘ਚ ਪੰਚਾਇਤੀ ਚੋਣਾਂ ਲਈ ਜੋ ਲੋੜੀਂਦੇ ਦਸਤਾਵੇਜ਼ ਪ੍ਰਾਪਤ ਨਹੀਂ ਹੋਏ ਸਨ ਉਸ ਲਈ ਗੱਲ ਕਰਨ ਲਈ ਪਹੁੰਚੇ ਸਨ ਪਰ ਡੀ.ਸੀ ਉਮਾ ਸ਼ੰਕਰ ਗੁਪਤਾ ਨਾਲ ਗੱਲ ਨਹੀਂ ਹੋਈ। ਇਸ ਸਭ ਤੋਂ ਬਾਅਦ ਤਿੱਖੀ ਬਹਿਸਬਾਜ਼ੀ ਸ਼ੁਰੂ ਹੋ ਗਈ।
ਗੁਰਦਾਸਪੁਰ ‘ਚ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਤੇ ਹੋਰ ਕਾਂਗਰਸੀਆਂ ਵੱਲੋਂ ਡੀ.ਸੀ ਦਫ਼ਤਰ ਹੰਗਾਮਾ
