ਅਯੁੱਧਿਆ: ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀ ਧਮਕੀ ਤੋਂ ਬਾਅਦ ਰਾਮਨਗਰੀ ‘ਚ ਚੌਕਸੀ ਵਧਾ ਦਿੱਤੀ ਗਈ ਹੈ। ਪੰਨੂ ਨੇ ਇੱਕ ਵੀਡੀਓ ਜਾਰੀ ਕਰਕੇ ਧਮਕੀ ਦਿੱਤੀ ਹੈ ਕਿ 16 ਅਤੇ 17 ਨਵੰਬਰ ਨੂੰ ਰਾਮ ਮੰਦਰ ਵਿੱਚ ਹਿੰਸਾ ਹੋਵੇਗੀ। ਅੱਤਵਾਦੀ ਪੰਨੂ ਨੇ ਕੈਨੇਡਾ ‘ਚ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੂੰ ਵੀ ਧਮਕੀ ਦਿੱਤੀ ਹੈ। ਹਾਲਾਂਕਿ ਪੰਜਾਬੀ ਜਾਗਰਣ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਇਸ ਧਮਕੀ ਤੋਂ ਬਾਅਦ ਇੱਥੋਂ ਦੇ ਰਾਮ ਮੰਦਰ ਤੋਂ ਲੈ ਕੇ ਪੂਰੀ ਰਾਮਨਗਰੀ ਤੱਕ ਚੌਕਸੀ ਸਖ਼ਤ ਕਰ ਦਿੱਤੀ ਗਈ ਹੈ।
ਇਸ ਸਮੇਂ ਕਾਰਤਿਕ ਮੇਲਾ ਚੱਲ ਰਿਹਾ ਹੈ। ਇਸ ਸਬੰਧੀ ਰਾਮਨਗਰੀ ‘ਚ ਸੁਰੱਖਿਆ ਪ੍ਰਬੰਧ ਪਹਿਲਾਂ ਹੀ ਹਾਈ ਅਲਰਟ ‘ਤੇ ਹਨ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇਸ ਵਾਰ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸ਼ਰਧਾਲੂ ਪਰਿਕਰਮਾ ਲਈ ਆਏ ਹਨ। ਮੇਲੇ ਨੂੰ ਲੈ ਕੇ ਚੱਲ ਰਹੇ ਉਤਸ਼ਾਹ ਦਰਮਿਆਨ ਪੰਨੂ ਦੀ ਧਮਕੀ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।