ਮੁੰਬਈ, ਬਾਲੀਵੁੱਡ ਅਦਾਕਾਰ ਗੋਵਿੰਦਾ ਮੰਗਲਵਾਰ ਤੜਕੇ ਉਦੋਂ ਜ਼ਖ਼ਮੀ ਹੋ ਗਏ ਜਦੋਂ ਉਨ੍ਹਾਂ ਦੀ ਰਿਵਾਲਵਰ ਤੋਂ ਅਚਾਨਕ ਗੋਲੀ ਚੱਲ ਗਈ, ਜਿਹੜੀ ਉਨ੍ਹਾਂ ਦੀ ਲੱਤ ਵਿਚ ਲੱਗੀ। ਪੁਲੀਸ ਮੁਤਾਬਕ ਗੋਵਿੰਦਾ ਉਦੋਂ ਆਪਣੀ ਜੁਹੂ ਸਥਿਤ ਰਿਹਾਇਸ਼ ਤੋਂ ਮੁੰਬਈ ਹਵਾਈ ਅੱਡੇ ਲਈ ਰਵਾਨਾ ਹੋਣ ਵਾਲੇ ਸਨ ਜਦੋਂ ਇਹ ਘਟਨਾ ਵਾਪਰੀ।
ਬਾਅਦ ਵਿਚ ਗੋਵਿੰਦਾ (60) ਨੇ ਆਪਣੇ ਪ੍ਰਸੰਸਕਾਂ ਲਈ ਇਕ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਕਿ ਡਾਕਟਰਾਂ ਨੇ ਉਨ੍ਹਾਂ ਦੀ ਲੱਤ ਵਿਚੋਂ ਗੋਲੀ ਕੱਢ ਦਿੱਤੀ ਹੈ ਅਤੇ ਉਹ ਹੁਣ ‘ਆਪਣੇ ਪ੍ਰਸੰਸਕਾਂ ਦੇ ਪਿਆਰ ਤੇ ਦੁਆਵਾਂ ਸਦਕਾ’ ਬਿਲਕੁਲ ਠੀਕ ਹਨ।