ਮਨਾਲੀ : ਜਨੂੰਨ ਜਦੋਂ ਸਿਰ ’ਤੇ ਸਵਾਰ ਹੋ ਜਾਵੇ ਤਾਂ ਵੱਡੀ ਤੋਂ ਵੱਡੀ ਦੁਸ਼ਵਾਰੀ ਵੀ ਆਮ ਸਾਬਤ ਹੁੰਦੀ ਹੈ। ਮਨਾਲੀ ਦੀ ਅਨੁਭਵੀ ਪਹਾੜ ਚੜ੍ਹਾਕ 20 ਸਾਲਾ ਪਲਕ ਨੇ ਵੀ ਇਹੋ ਜਿਹੀ ਹਿੰਮਤ ਤੇ ਜੋਸ਼ ਦਿਖਾਉਂਦੇ ਹੋਏ ਪਹਾੜੀ ਸਰ ਕਰ ਕੇ ਦਮ ਲਿਆ ਹੈ। ਲੱਦਾਖ ਦੀ 61000 ਮੀਟਰ ਉੱਚੀ ਕਿਆਗਰ ਪਹਾੜੀ ਨੂੰ ਫ਼ਤਹਿ ਕਰਨ ਲਈ ਉਸ ਨੇ ਪਲਕ ਤੱਕ ਨਹੀਂ ਝਪਕੀ ਸੀ ਤੇ ਇਰਾਦੇ ਦਾ ਮੇਲ ਸਫਲਤਾ ਨਾਲ ਕਰਵਾ ਦਿੱਤਾ। ਪਲਕ, 17 ਤੋਂ 21 ਸਤੰਬਰ ਤੱਕ ਚੱਲੇ ਵ੍ਹਾਈਟ ਐਕਸਪੀਡੀਸ਼ਨ ਵਿਚ ਸ਼ਾਮਲ ਹੋਈ। ਅਨੁਭਵ ਸਾਂਝਾ ਕਰਦੇ ਹੋਏ ਪਲਕ ਦੱਸਦੀ ਹੈ ਕਿ ਲੱਦਾਖ ਦੀ 6100 ਮੀਟਰ ਉੱਚੀ ਕਿਆਗਰ ਪਹਾੜੀ ਦੀ ਕਠਿਨ ਤੇ ਚੁਣੌਤੀਪੂਰਨ ਚੜ੍ਹਾਈ ਵਿਚ ਬਰਫ਼ ਤੇ ਧੁੰਦ ਕਾਰਨ ਵਾਰ-ਵਾਰ ਸਫ਼ੇਦ ਤੇ ਸੰਘਣਾ ਕੋਹਰਾ ਛਾਇਆ ਰਿਹਾ, ਇਸ ਨਾਲ ਕਠਿਨਾਈ ਤਾਂ ਦਰਪੇਸ਼ ਸੀ ਤੇ ਆਕਸੀਜਨ ਦਾ ਪੱਧਰ ਵੀ ਘੱਟ ਸੀ। ਇਸ ਦੇ ਬਾਵਜੂਦ ਦ੍ਰਿੜਤਾ ਤੇ ਹਿੰਮਤ ਨਾਲ ਔਖੀ ਯਾਤਰਾ ਪੂਰੀ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਫ਼ਰ ਦਾ ਇਨਾਮ ਵਰਗਾ ਹਿੱਸਾ ਸੀ ਕਿਆਗਰ ਪਹਾੜੀ ਦੇ ਚਾਰੇ ਪਾਸੇ ਫੈਲੀਆਂ ਪਹਾੜੀਆਂ, ਝੀਲਾਂ ਤੇ ਗਲੇਸ਼ੀਅਰਾਂ ਦਾ ਅਦਭੁਤ 360 ਡਿਗਰੀ ਵਾਲਾ ਨਜ਼ਾਰਾ। ਇਸੇ ਦ੍ਰਿਸ਼ਾਵਲੀ ਨੇ ਉਸ ਦਾ ਸਫ਼ਰ ਸੁਹਾਵਣਾ ਬਣਾ ਦਿੱਤਾ ਹੈ।
ਪਲਕ ਨੇ ਲੱਦਾਖ ਦੀ 6100 ਮੀਟਰ ਉੱਚੀ ਕਿਆਗਰ ਪਹਾੜੀ ਕੀਤੀ ਸਰ
