ਪਾਇਲ, ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਵਿਨਾਸ਼ ਪ੍ਰੀਤ ਸਿੰਘ ਜੱਲਾ ਦੀ ਅਗਵਾਈ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਕੇਂਦਰੀ ਫੂਡ ਸਪਲਾਈ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆਪਣੀਆਂ ਮੰਗਾਂ ਪ੍ਰਤੀ ਉਨ੍ਹਾਂ ਦੇ ਦਿੱਲੀ ਦਫਤਰ ਵਿੱਚ ਮਿਲੇ। ਇਸ ਮੌਕੇ ਆੜ੍ਹਤ ਢਾਈ ਫੀਸਦੀ ਸੈਂਕੜਾ ਕਰਨ ਤੇ ਕੱਚੇ ਆੜ੍ਹਤੀਆਂ ਦਾ ਲੇਬਰ ਦੇ ਪੈਸਿਆਂ ਵਿਚੋਂ ਕੱਟਿਆ ਪੀਐਫ ਵਾਪਸ ਕਰਨ ਸਬੰਧੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਆੜ੍ਹਤੀਆਂ ਵੱਲੋਂ ਆੜ੍ਹਤ ਵਧਾਉਣ ਅਤੇ ਹੋਰ ਮੰਗਾਂ ਸਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਰਵਨੀਤ ਸਿੰਘ ਬਿੱਟੂ ਨੇ ਆੜ੍ਹਤੀਆਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਭਰੋਸਾ ਦਿਵਾਇਆ ਕਿ ਆੜ੍ਹਤ ਸਬੰਧੀ ਜੋ ਕਮੇਟੀ ਪੰਜਾਬ ਅਤੇ ਹਰਿਆਣਾ ਤੋਂ ਰਿਪੋਰਟ ਲੈ ਕੇ ਗਈ ਸੀ ਉਸ ਦੀ ਰਿਪੋਰਟ ਵੀ ਜਲਦੀ ਤਿਆਰ ਕਰਕੇ 10 ਦਿਨਾਂ ਦੇ ਵਿੱਚ ਵਿੱਚ ਫੈਸਲਾ ਕਰ ਦਿੱਤਾ ਜਾਵੇਗਾ। ਇਸ ਮੌਕੇ ਆੜ੍ਹਤੀਆ ਰਾਵਿੰਦਰ ਸਿੰਘ ਚੀਮਾ, ਵਿਜੈ ਕਾਲੜਾ, ਰਾਣਾ, ਪੁਨੀਤ ਜੈਨ, ਰਾਕੇਸ਼ ਰਾਠੌਰ ਆਦਿ ਵੀ ਹਾਜ਼ਰ ਸਨ।
Related Posts
ਪੰਜਾਬ ਦੇ ਚੀਫ ਸੈਕਟਰੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਨਿਯੁਕਤੀ ਖ਼ਿਲਾਫ਼ ਪਟੀਸ਼ਨ ‘ਤੇ ਆਇਆ ਅਦਾਲਤ ਦਾ ਫ਼ੈਸਲਾ
ਚੰਡੀਗੜ੍ਹ- ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ। ਮੁੱਖ…
ਅੰਗੁਰਾਲ ਨੇ ਕਬੂਲਿਆ ਮੁੱਖ ਮੰਤਰੀ ਦਾ ਚੈਲੰਜ, 2 ਵਜੇ ਬਾਬੂ ਜਗਜੀਵਨ ਚੌਂਕ ‘ਚ ਕਰਨਗੇ ਇੰਤਜ਼ਾਰ
ਜਲੰਧਰ : ਜਲੰਧਰ ‘ਚ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਵੱਲੋਂ ‘ਆਪ’ ਆਗੂਆਂ ‘ਤੇ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਂ ‘ਤੇ ਫਿਰੌਤੀ…
ਬਿਹਾਰ ਤੋਂ ਝੋਨਾ ਲਗਾਉਣ ਲਈ ਖੰਨਾ ਆ ਰਹੇ ਮਜ਼ਦੂਰਾਂ ਦੀ ਬੱਸ ਹਾਦਸੇ ਦਾ ਸ਼ਿਕਾਰ, 25 ਤੋਂ ਵੱਧ ਜ਼ਖ਼ਮੀ
ਖੰਨਾ : ਬਿਹਾਰ ਤੋਂ ਪੰਜਾਬ ਝੋਨਾ ਲਗਾਉਣ ਲਈ ਆ ਰਹੇ ਮਜ਼ਦੂਰਾਂ ਦੀ ਬੱਸ ਖੰਨਾ ਨੈਸ਼ਨਲ ਹਾਈਵੇ ‘ਤੇ ਸਥਿਤ ਗੁਰੂ ਅਮਰਦਾਸ…