ਚੰਡੀਗੜ੍ਹ : ਸੂਬੇ ਦੇ ਬਹੁਚਰਚਿਤ ਡਰੱਗ ਤਸਕਰੀ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ (Akali Dal)ਦੇ ਸੀਨੀਅਰ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ(Bikram Majithia) ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਜੀਠੀਆ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤਾ ਲੱਗਿਆ ਹੈ ਕਿ ਈਡੀ ਨੇ ਮਾਮਲੇ ’ਚ ਗਠਿਤ ਸਪੈਸ਼ਲ ਇਨੈਵਸਟੀਗੇਸ਼ਨ ਟੀਮ (SIT) ਦੀ ਰਿਪੋਰਟ ’ਤੇ ਨੋਟਿਸ ਲੈਂਦੇ ਹੋਏ ਕੇਸ ਨਾਲ ਸਬੰਧਤ ਵੇਰਵਾ ਮੰਗਿਆ ਹੈ। ਈਡੀ ਨੇ ਡੀਆਈਜੀ ਪਟਿਆਲਾ ਰੇਂਜ ਨੂੰ ਪੱਤਰ ਲਿਖ ਕੇ ਐੱਫਆਈਆਰ ਦਾ ਵੇਰਵਾ, ਜਾਂਚ ਦੀ ਸਥਿਤੀ, ਗਵਾਹਾਂ ਦੇ ਬਿਆਨ, ਮਜੀਠੀਆ ਤੇ ਉਨ੍ਹਾਂ ਦੇ ਪਰਿਵਾਰ ਦੇ 284 ਬੈਂਕ ਖ਼ਾਤਿਆਂ ਦਾ ਵੇਰਵਾ, ਫ਼ਰਮਾਂ ਦੇ ਮੈਂਬਰਾਂ ਦੇ ਰਜਿਸਟਰਾਰ ਆਫ ਕੰਪਨੀਜ਼ (ROC) ਰਿਕਾਰਡ ਤੇ ਆਈਟੀਆਰ ਦੀ ਕਾਪੀ ਮੰਗੀ ਹੈ। ਐੱਸਆਈਟੀ ਨੇ ਆਪਣੀ ਜਾਂਚ ਦੌਰਾਨ 13 ਅਗਸਤ ਨੂੰ ਈਡੀ ਨੂੰ ਪੱਤਰ ਲਿਖ ਕੇ ਖ਼ਦਸ਼ਾ ਪ੍ਰਗਟਾਇਆ ਸੀ ਕਿ ਇਸ ਮਾਮਲੇ ’ਚ ਮਨੀ ਲਾਂਡਰਿੰਗ ਦਾ ਸ਼ੱਕ ਹੈ। ਇਸ ਕਾਰਨ ਇਸ ਮਾਮਲੇ ਦੀ ਈਡੀ ਜਾਂਚ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ ਈਡੀ ਦੇ ਸਹਾਇਕ ਡਾਇਰੈਕਟਰ ਜਲੰਧਰ ਜ਼ੋਨ ਨੇ ਡੀਆਈਜੀ ਪਟਿਆਲਾ ਰੇਂਜ ਨੂੰ ਮਾਮਲੇ ਨਾਲ ਸਬੰਧਤ ਰਿਕਾਰਡ ਛੇਤੀ ਤੋਂ ਛੇਤੀ ਦੇਣ ਨੂੰ ਕਿਹਾ ਹੈ।
Related Posts
ਏਆਈ ਫੈਸ਼ਨ ਸ਼ੋਅ: ਪ੍ਰਧਾਨ ਮੰਤਰੀ ਮੋਦੀ, ਓਬਾਮਾ, ਬਾਇਡਨ, ਪੁਤਿਨ ਨੇ ਕੀਤਾ ਰੈਂਪ ਵਾਕ
ਵਾਸ਼ਿੰਗਟਨ ਡੀਸੀ, ਟੈੱਕ ਅਰਬਪਤੀ ਸੀਈਓ ਐਲੋਨ ਮਸਕ ਨੇ ਏਆਈ ਨਾਲ ਤਿਆਰ ਕੀਤੇ ਇਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿਚ…
ਰਾਜ ਸਭਾ ’ਚ ਵਿਕਰਮਜੀਤ ਸਿੰਘ ਸਾਹਨੀ ਬੋਲੇ, ‘ਮੈਂ ਉਮੀਦ ਕਰਦਾ ਹਾਂ ਕਿ ਕਿਸਾਨਾਂ ਲਈ ਆਉਣ ਵਾਲਾ ਸਮਾਂ ਬਿਹਤਰ ਹੋਵੇਗਾ
ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਅੱਜ ਯਾਨੀ ਬੁੱਧਵਾਰ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੇ ਪਹਿਲੇ ਦਿਨ ਰਾਜ…
ਓਲੰਪਿਕ ਅਥਲੀਟ ਅਕਸ਼ਦੀਪ ਸਿੰਘ ਦਾ ਆਪਣੇ ਪਿੰਡ ਪਹੁੰਚਣ ‘ਤੇ ਭਰਵਾਂ ਸਵਾਗਤ
ਤਪਾ ਮੰਡੀ: ਬਰਨਾਲਾ ਜ਼ਿਲ੍ਹਾ ਦੇ ਪਿੰਡ ਕਾਨੇ ਕੇ ਦੇ ਹੋਣਹਾਰ ਨੌਜਵਾਨ ਖਿਡਾਰੀ ਐਥਲੀਟ ਅਕਸ਼ਦੀਪ ਸਿੰਘ ਜੋ ਕਿ ਪੈਰਿਸ ਉਲੰਪਿਕ ਖੇਡਣ…