Harpal Cheema ਨੇ ਰਿਸਰਚ ਗ੍ਰਾਂਟ ਨੂੰ GST ਤੋਂ ਛੋਟ ਦੇਣ ਦੀ ਦਿੱਤੀ ਦਲੀਲ, GST Counsil ਦੀ ਮੀਟਿੰਗ ‘ਚ ਚੁੱਕਿਆ ਮੁੱਦਾ

ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ(Harpal Cheema) ਨੇ ਜੀ.ਐਸ.ਟੀ. ਕੌਂਸਲ(GST Counsil Meeting) ਦੀ ਮੀਟਿੰਗ ਵਿਚ ਜੀਐਸਟੀ(GST) ਮਾਲੀਏ ਵਿਚ ਕਮੀ ਨੂੰ ਧਿਆਨ ਵਿਚ ਰੱਖਦੇ ਹੋਏ ਕਰ ਮਾਲੀਏ ‘ਚ ਕਮੀ ਵਾਲੇ ਸੂਬਿਆਂ ਨੂੰ ਮੁਆਵਜ਼ਾ ਦੇਣ ਦੇ ਢੰਗ-ਤਰੀਕੇ ਤਲਾਸ਼ਣ ਦੀ ਦਲੀਲ ਦਿੱਤੀ। ਚੀਮਾ ਨੇ ਰਿਸਰਚ ਗ੍ਰਾਂਟਾਂ(Reseach Grant) ਨੂੰ ਜੀਐਸਟੀ ਤੋਂ ਛੋਟ ਦੇਣ ਦੀ ਵੀ ਵਕਾਲਤ ਕੀਤੀ। ਸਰਕਾਰ ਵਲੋ ਜਾਰੀ ਬਿਆਨ ਵਿਚ ਦੱਸਿਆ ਕਿ ਚੀਮਾ ਨੇ ਕੌਂਸਲ ਨੂੰ ਦੱਸਿਆ ਕਿ ਜੀਐਸਟੀ. ਪ੍ਰਣਾਲੀ ਅਧੀਨ ਟੈਕਸ ਦਰਾਂ ਹੁਣ ਸੂਬੇ ਦੇ ਕੰਟਰੋਲ ਵਿਚ ਨਹੀਂ ਹਨ, ਜਿਸ ਦੇ ਚੱਲਦਿਆਂ ਪੰਜਾਬ ਟੈਕਸ(Tax) ਪ੍ਰਣਾਲੀ ਵਿਚ ਇਸ ਤਬਦੀਲੀ ਦੇ ਨਤੀਜੇ ਵਜੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਨਹੀਂ ਕਰ ਸਕਦਾ। ਇਸ ਤੋਂ ਇਲਾਵਾ ਦੂਜੇ ਰਾਜਾਂ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਦਾ ਨਿਰਮਾਣ ਪੰਜਾਬ ਵਿੱਚ ਹੋਣ ਕਾਰਨ ਵੀ ਸੂਬੇ ਨੂੰ ਘੱਟ ਆਈ.ਜੀ.ਐਸ.ਟੀ. ਦਾ ਢੁੱਕਵਾਂ ਹਿੱਸਾ ਨਹੀਂ ਮਿਲਦਾ

Leave a Reply

Your email address will not be published. Required fields are marked *