ਅਫ਼ਗਾਨਿਸਤਾਨ ਤੋਂ ਲਿਆਂਦੇ ਗਏ 78 ਲੋਕਾਂ ਨੂੰ ITBP ਇਕਾਂਤਵਾਸ ਕੇਂਦਰ ’ਚੋਂ ਮਿਲੀ ਛੁੱਟੀ

afgani/nawanpunjab.com

ਨਵੀਂ ਦਿੱਲੀ, 7 ਸਤੰਬਰ (ਬਿਊਰੋ)– ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ਤੋਂ ਸੁਰੱਖਿਅਤ ਭਾਰਤ ਲਿਆਂਦੇ ਗਏ 78 ਲੋਕਾਂ ਨੂੰ ਮੰਗਲਵਾਰ ਨੂੰ ਇੰਡੋ-ਤਿੱਬਤ ਬਾਰਡਰ ਪੁਲਸ (ਆਈ. ਟੀ. ਬੀ. ਪੀ.) ਦੇ ਕੋਵਿਡ-19 ਇਕਾਂਤਵਾਸ ਕੇਂਦਰ ਤੋਂ ਛੁੱਟੀ ਦੇ ਦਿੱਤੀ ਗਈ। ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਲਾਗੂ ਨਿਯਮਾਂ ਤਹਿਤ ਉਨ੍ਹਾਂ ਨੂੰ 14 ਦਿਨ ਤਕ ਇੱਥੇ ਇਕਾਂਤਵਾਸ ਰੱਖਿਆ ਗਿਆ ਸੀ। ਆਈ. ਟੀ. ਬੀ. ਪੀ. ਦੇ ਬੁਲਾਰੇ ਵਿਵੇਕ ਕੁਮਾਰ ਪਾਂਡੇ ਨੇ ਦੱਸਿਆ ਕਿ ਇਨ੍ਹਾਂ 78 ਲੋਕਾਂ ’ਚ ਅਫ਼ਗਾਨਿਸਤਾਨ ਦੇ 54 ਲੋਕ (34 ਪੁਰਸ਼, 9 ਔਰਤਾਂ ਅਤੇ 10 ਬੱਚੇ) ਅਤੇ 25 (18 ਪੁਰਸ਼, 5 ਔਰਤਾਂ ਅਤੇ 2 ਬੱਚੇ) ਭਾਰਤੀ ਨਾਗਰਿਕ ਹਨ।

ਉਨ੍ਹਾਂ ਨੂੰ ਉੱਥੋਂ ਛੁੱਟੀ ਦਿੰਦੇ ਸਮੇਂ ਇਕ ਡਾਕਟਰੀ ਸਰਟੀਫ਼ਿਕੇਟ ਅਤੇ ਇਕ ਲਾਲ ਗੁਲਾਬ ਦਿੱਤਾ ਗਿਆ। ਇਨ੍ਹਾਂ ਲੋਕਾਂ ਨੂੰ 24 ਅਗਸਤ ਨੂੰ ਦੱਖਣੀ-ਪੱਛਮੀ ਦਿੱਲੀ ਦੇ ਛਾਵਲਾ ਇਲਾਕੇ ਸਥਿਤ ਇਸ ਕੋਵਿਡ-19 ਇਕਾਂਤਵਾਸ ਕੇਂਦਰ ਲਿਆਂਦਾ ਗਿਆ ਸੀ। ਇਨ੍ਹਾਂ ਨੂੰ ਭਾਰਤੀ ਹਵਾਈ ਫੌਜ ਵਲੋਂ ਸੰਚਾਲਿਤ ਫਲਾਈਟ ਜ਼ਰੀਏ ਦੇਸ਼ ਲਿਆਂਦਾ ਗਿਆ ਸੀ।

Leave a Reply

Your email address will not be published. Required fields are marked *