ਗੋਰਖਪੁਰ- ਉੱਤਰ ਪ੍ਰਦੇਸ਼ ਦੇ ਗੋਰਖਪੁਰ-ਕੁਸ਼ੀਨਗਰ ਹਾਈਵੇਅ ‘ਤੇ ਜਗਦੀਸ਼ਪੁਰ ਕੋਲ ਇਕ ਬੱਸ ਨੂੰ ਤੇਜ਼ ਰਫ਼ਤਾਰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਜ਼ਖ਼ਮੀ ਹੋ ਗਏ ਹਨ। ਵੀਰਵਾਰ ਦੇਰ ਰਾਤ ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਸੀਨੀਅਰ ਅਧਿਕਾਰੀ ਡੀ.ਐੱਮ., ਐੱਸ.ਪੀ., ਐੱਸ.ਪੀ. ਸਿਟੀ ਜ਼ਖ਼ਮੀਆਂ ਦੇ ਹਸਪਤਾਲ ਪਹੁੰਚਣ ‘ਤੇ ਇਲਾਜ ਦੀ ਵਿਵਸਥਾ ਬਣਾਉਣ ‘ਚ ਜੁਟੇ ਰਹੇ ਤਾਂ ਸੀ.ਐੱਮ.ਓ. ਖ਼ੁਦ ਜ਼ਿਲ੍ਹਾ ਹਸਪਤਾਲ ‘ਚ ਮਰੀਜ਼ਾਂ ਦੇ ਇਲਾਜ ‘ਚ ਜੁਟ ਗਏ।
ਖੜ੍ਹੀ ਬੱਸ ਨੂੰ ਟਰੱਕ ਨੇ ਮਾਰੀ ਟੱਕਰ, 6 ਯਾਤਰੀਆਂ ਦੀ ਦਰਦਨਾਕ ਮੌਤ
