ਇੰਫ਼ਾਲ/ਕੋਲਕਾਤਾ, ਮਲੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਸਵੇਰ ਹੋਈ ਹਿੰਸਾ ਦੇ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਘਟਨਾ ਵਿਚ ਇਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਚਾਰ ਹਥਿਆਰਬੰਦ ਵਿਅਕਤੀ ਮਾਰੇ ਗਏ। ਅਧਿਕਾਰੀ ਨੇ ਦੱਸਿਆ ਕਿ ਖਾੜਕੁ ਇਕ ਸੁਨਸਾਨ ਘਰ ਵਿਚ ਵੜ ਗਏ ਅਤੇ ਉਥੇ ਰਹਿੰਦੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪਹਾੜੀਆਂ ਵਿੱਚ ਲੜਾਕੂ ਭਾਈਚਾਰੇ ਦੇ ਵਿਚਕਾਰ ਗੋਲੀ ਬਾਰੀ ਦੌਰਾਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ
