ਹੁਸ਼ਿਆਰਪੁਰ : ਪੰਜ ਸਤੰਬਰ ਤੇ ਰਾਜ ਪੱਧਰੀ ਸਨਮਾਨ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕਰਦੇ ਹੋਏ ਭਗਵੰਤ ਮਾਨ ਨੇ ਜਿਥੇ ਵਿਰੋਧੀ ਪਾਰਟੀਆਂ ਵੱਲੋਂ ਸਿੱਖਿਆ ਵਿਭਾਗ ਪ੍ਰਤੀ ਅਪਣਾਈ ਘੇਸਲ ਨੀਤੀ ਦੀ ਜਮ ਕੇ ਆਲੋਚਨਾ ਕੀਤੀ ਉਥੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸ਼ੁੱਧ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਉਣ। ਉਨ੍ਹਾਂ ਕਿਹਾ ਕਿ ਸਿਲੇਬਸ ਦੇ ਨਾਲ ਜੀਵਨ ਜਾਂਚ ਸਿਖਾਉਣ ਵਾਲਾ ਅਧਿਆਪਕ ਹੀ ਮਹਿਬੂਬ ਹੁੰਦਾ। ਉਨ੍ਹਾਂ ਜੇਤੂ ਅਧਿਆਪਕਾਂ ਦੇ ਨਾਲ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਅਪੀਲ ਕੀਤੀ ਕਿ ਉਹ ਮਿਹਨਤ ਜਾਰੀ ਰੱਖਣ ਸਰਕਾਰ ਉਨ੍ਹਾਂ ਦਾ ਸਾਥ ਦੇਵੇਗੀ।
ਸਿਲੇਬਸ ਦੇ ਨਾਲ ਜੀਵਨ ਜਾਂਚ ਸਿਖਾਉਣ ਵਾਲਾ ਅਧਿਆਪਕ ਮਹਿਬੂਬ ਹੁੰਦਾ- ਭਗਵੰਤ ਮਾਨ
